ਸੀ ਸੀ ਟੀ ਵੀ ਰਾਹੀਂ ਔਰਤਾਂ ਨੂੰ ਕੱਪੜੇ ਬਦਲਦੇ ਦੇਖਦਾ ਸੀ ਮਹੰਤ

0
159

ਗਾਜ਼ੀਆਬਾਦ : ਪੁਲਸ ਨੇ ਮਹਿਲਾ ਗੁਸਲਖਾਨੇ ਵਿੱਚ ਕਥਿਤ ਤੌਰ ’ਤੇ ਕੈਮਰਾ ਲਗਾਉਣ ਦੇ ਦੋਸ਼ ’ਚ ਇੱਕ ਮੰਦਰ ਦੇ ਪੁਜਾਰੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।ਗੁਸਲਖਾਨੇ ਦੀ ਕੋਈ ਛੱਤ ਨਹੀਂ। ਇਹ ਮੰਦਰ ਮੁਰਾਦਨਗਰ ਗੰਗ ਨਹਿਰ ਦੇ ਕੋਲ ਹੈ।ਆਮ ਤੌਰ ’ਤੇ ਲੋਕ ਨਹਿਰ ’ਚ ਡੁਬਕੀ ਲਾ ਕੇ ਪੂਜਾ ਕਰਦੇ ਹਨ।ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਬੀਤੀ 21 ਮਈ ਨੂੰ ਆਪਣੀ ਬੇਟੀ ਨਾਲ ਮੰਦਰ ਗਈ ਔਰਤ ਨੇ ਗੁਸਲਖਾਨੇ ਵੱਲ ਲੱਗੇ ਸੀ ਸੀ ਟੀ ਵੀ ਕੈਮਰੇ ਨੂੰ ਦੇਖਿਆ।ਔਰਤ ਨੇ ਦੇਖਿਆ ਕਿ ਉੱਪਰ ਲੱਗੇ ਸੀ ਸੀ ਟੀ ਵੀ ਕੈਮਰਾ ਉਸ ਥਾਂ ਵੱਲ ਕੇਂਦਰਤ ਸੀ, ਜਿਥੇ ਔਰਤਾਂ ਕੱਪੜੇ ਬਦਲਦੀਆਂ ਹਨ। ਮਹੰਤ ਦੇ ਮੋਬਾਇਲ ਫੋਨ ਨਾਲ ਸੀ ਸੀ ਟੀ ਵੀ ਜੁੜਿਆ ਹੋਇਆ ਸੀ, ਜਿਸ ’ਤੇ ਉਹ ਔਰਤਾਂ ’ਤੇ ਨਜ਼ਰ ਰੱਖਦਾ ਸੀ।ਮਹਿਲਾ ਨੇ ਤੁਰੰਤ ਮਹੰਤ ਗੋਸਵਾਮੀ ਨਾਲ ਸੰਪਰਕ ਕੀਤਾ ਅਤੇ ਸੀ ਸੀ ਟੀ ਵੀ ਕੈਮਰੇ ਬਾਰੇ ਪੁੱਛਿਆ, ਜਿਸ ’ਤੇ ਉਹ ਗੁੱਸੇ ’ਚ ਆ ਗਿਆ ਅਤੇ ਔਰਤ ਨਾਲ ਬਦਸਲੂਕੀ ਕੀਤੀ।ਉਸ ਨੇ ਔਰਤ ਨੂੰ ਧਮਕੀ ਦਿੱਤੀ ਕਿ ਜੇ ਕੈਮਰੇ ਬਾਰੇ ਕਿਸੇ ਨਾਲ ਗੱਲ ਕੀਤੀ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ।ਔਰਤ ਨੇ ਪੁਲਸ ਕੋਲ ਕੇਸ ਦਰਜ ਕਰਵਾਇਆ, ਪਰ ਗਿ੍ਰਫ਼ਤਾਰੀ ਤੋਂ ਬਚਣ ਲਈ ਪੁਜਾਰੀ ਮੌਕੇ ਤੋਂ ਫ਼ਰਾਰ ਹੋ ਗਿਆ।

LEAVE A REPLY

Please enter your comment!
Please enter your name here