ਸਿੰਧੂ ਮਲੇਸ਼ੀਆ ਬੈਡਮਿੰਟਨ ਦੇ ਫਾਈਨਲ ’ਚ

0
140

ਕੁਆਲਾਲੰਪੁਰ : ਦੋ ਵਾਰ ਦੀ ਉਲੰਪਿਕ ਤਮਗਾ ਜੇਤੂ ਪੀ ਵੀ ਸਿੰਧੂ ਨੇ ਸ਼ਨੀਵਾਰ ਇੱਥੇ ਥਾਈਲੈਂਡ ਦੀ ਬੁਸਾਨਨ ਓਂਗਬਾਮਰੂੰਗਫਾਨ ਖ਼ਿਲਾਫ਼ ਸ਼ਾਨਦਾਰ ਜਿੱਤ ਦਰਜ ਕਰਕੇ ਮਲੇਸ਼ੀਆ ਮਾਸਟਰਜ਼ ਬੈਡਮਿੰਟਨ ਦੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ।ਪਿਛਲੇ ਦੋ ਸਾਲਾਂ ’ਚ ਇੱਕ ਵੀ ਖਿਤਾਬ ਜਿੱਤਣ ’ਚ ਨਾਕਾਮ ਰਹੀ ਪੰਜਵਾਂ ਦਰਜਾ ਪ੍ਰਾਪਤ ਸਿੰਧੂ ਨੇ ਬੀ ਡਬਲਿਊ ਐੱਫ ਵਿਸ਼ਵ ਦੇ ਸੈਮੀਫਾਈਨਲ ’ਚ 88 ਮਿੰਟ ਤੱਕ ਚੱਲੇ ਮੁਕਾਬਲੇ ’ਚ ਵਿਸ਼ਵ ਦੀ 20ਵੇਂ ਨੰਬਰ ਦੀ ਖਿਡਾਰਨ ਬੁਸਾਨਨ ਨੂੰ 13-21, 21-16, 21- ਨਾਲ ਹਰਾਇਆ। ਸਿੰਧੂ ਨੇ ਇਸ ਤੋਂ ਪਹਿਲਾਂ 2022 ਸਿੰਗਾਪੁਰ ਓਪਨ ਜਿੱਤਿਆ ਸੀ।
ਰੇਮਲ ਬੰਗਾਲ ਤੱਟ ਵੱਲ, ਭਾਰੀ ਮੀਂਹ ਦਾ ਅਲਰਟ
ਨਵੀਂ ਦਿੱਲੀ : ਮੌਸਮ ਵਿਭਾਗ ਨੇ ਦੱਸਿਆ ਕਿ ਬੰਗਾਲ ਦੀ ਖਾੜੀ ਦੇ ਉਪਰ ਬਣੇ ਗਹਿਰੇ ਦਬਾਅ ਕਾਰਨ 26 ਮਈ ਦੀ ਰਾਤ ਨੂੰ ਪੱਛਮੀ ਬੰਗਾਲ ਅਤੇ ਬੰਗਾਲ ਦੇ ਸਮੁੰਦਰੀ ਤੱਟਾਂ ’ਤੇ ਰੇਮਲ ਚੱਕਰਵਰਤੀ ਤੂਫਾਨ ਦਸਤਕ ਦੇ ਸਕਦਾ ਹੈ। ਬੰਗਾਲ ਦੀ ਖਾੜੀ ’ਚ ਬਣ ਰਹੇ ਚਕਰਵਰਤੀ ਤੂਫਾਨ ਕਾਰਨ 110-120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦਸਤਕ ਦੇ ਸਕਦਾ ਹੈ। ਇਹ 135 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਰਫ਼ਤਾਰ ਫੜ ਸਕਦਾ ਹੈ। ਮੌਸਮ ਵਿਭਾਗ ਨੇ 26-27 ਮਈ ਨੂੰ ਪੱਛਮੀ ਬੰਗਾਲ ਅਤੇ ਉਤਰੀ ਉਡੀਸ਼ਾ ਦੇ ਤੱਟੀ ਜ਼ਿਲ੍ਹਿਆਂ ’ਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਪੂਰਬ-ਉਤਰ ਭਾਰਤ ਦੇ ਕੁਝ ਹਿੱਸਿਆ ’ਚ 27-28 ਮਈ ਨੂੰ ਭਾਰੀ ਮੀਂਹ ਪੈ ਸਕਦਾ ਹੈ।
ਸੋਨੇ ਦੀ ਖਾਣ ਡਿੱਗਣ ਨਾਲ 5 ਦੀ ਮੌਤ
ਨੈਰੋਬੀ : ਉੱਤਰੀ ਕੀਨੀਆ ’ਚ ਇੱਕ ਖਾਣ ਡਿੱਗਣ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਅਤੇ ਸਥਾਨਕ ਲੋਕਾਂ ਨੇ ਕਿਹਾ ਕਿ ਕਈ ਲੋਕ ਲਾਪਤਾ ਹੋ ਗਏ ਹਨ। ਹਿਲੋ ਆਰਟੀਸਾਨਲ ਖਾਣ ’ਚ ਪੰਜ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਜੋ ਲੋਕ ਲਾਪਤਾ ਹਨ, ਉਨ੍ਹਾਂ ਦੀ ਭਾਲ ਜਾਰੀ ਹੈ।
ਕੇਜਰੀਵਾਲ ਅੱਜ ਤੋਂ ਪੰਜਾਬ ਦੌਰੇ ’ਤੇ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ 26 ਮਈ ਨੂੰ ਬਾਅਦ ਦੁਪਹਿਰ ਫਿਰੋਜ਼ਪੁਰ ਦੇ ਟਾਊਨ ਹਾਲ ’ਚ ਮੀਟਿੰਗ ਕਰਨਗੇ।ਐਤਵਾਰ ਸ਼ਾਮ ਨੂੰ ਹੁਸ਼ਿਆਰਪੁਰ ਅਤੇ ਬਠਿੰਡਾ ਵਿੱਚ ‘ਆਪ’ ਉਮੀਦਵਾਰਾਂ ਦੇ ਸਮਰਥਨ ’ਚ ਰੋਡ ਸ਼ੋਅ ਕਰਨਗੇ। ਕੇਜਰੀਵਾਲ 30 ਮਈ ਤੱਕ ਪੰਜਾਬ ਵਿੱਚ ਚੋਣ ਪ੍ਰਚਾਰ ਕਰਨਗੇ।

LEAVE A REPLY

Please enter your comment!
Please enter your name here