27.9 C
Jalandhar
Sunday, September 8, 2024
spot_img

4 ਜੁੂਨ ਨੂੰ ਯੂ ਪੀ ਤੋਂ ਭਾਜਪਾ ਦਾ ਸਫਾਇਆ ਹੋ ਜਾਵੇਗਾ : ਅਖਿਲੇਸ਼

ਦੇਵਰੀਆ : ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸ਼ਨੀਵਾਰ ਦਾਅਵਾ ਕੀਤਾ ਕਿ ਚਾਰ ਜੂਨ ਜਦ ਵੋਟਾਂ ਦੀ ਗਿਣਤੀ ਹੋਵੇਗੀ ਤਾਂ ਉੱਤਰ ਪ੍ਰਦੇਸ਼ ਤੋਂ ਭਾਜਪਾ ਦਾ ਸਫਾਇਆ ਹੋ ਜਾਵੇਗਾ। ਅਖਿਲੇਸ਼ ਯਾਦਵ ਇੱਥੇ ਦੇਵਰੀਆ ਲੋਕ ਸਭਾ ਖੇਤਰ ਤੋਂ ਇੰਡੀਆ ਗਠਜੋੜ ਦੇ ਉਮੀਦਵਾਰ ਅਖਿਲੇਸ਼ ਪ੍ਰਤਾਪ ਸਿੰਘ ਅਤੇ ਕੁਸ਼ੀਨਗਰ ਲੋਕ ਸਭਾ ਖੇਤਰ ਤੋਂ ਸਪਾ ਉਮੀਦਵਾਰ ਅਜੈ ਕੁਮਾਰ ਸਿੰਘ ਦੇ ਹੱਕ ’ਚ ਇੱਕ ਸੰਯੁਕਤ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਸਪਾ ਪ੍ਰਮੁੱਖ ਨੇ ਜਨਤਾ ਦਾ ਉਤਸ਼ਾਹ ਵਧਾਉਂਦੇ ਹੋਏ ਕਿਹਾ ਕਿ ਜਨਤਾ ਖੁਦ ਚੋਣ ਲੜ ਰਹੀ ਹੈ ਅਤੇ ਪਹਿਲੇ ਗੇੜ ਤੋਂ ਹੀ ਜਨਤਾ ਨੇ ਚੋਣਾਂ ਨੂੰ ਆਪਣੇ ਹੱਥਾਂ ’ਚ ਲੈ ਲਿਆ ਹੈ। ਉਨ੍ਹਾ ਕਿਹਾ ਕਿ ਇਸ ਵਾਰ ਉੱਤਰ ਪ੍ਰਦੇਸ਼ ’ਚ ਜੋ ਹਵਾ ਚੱਲ ਰਹੀ ਹੈ, ਇਹ ਜੋ ਮਾਹੌਲ ਬਣਿਆ ਹੈ ਅਤੇ ਜਿਸ ਤਰ੍ਹਾਂ ‘ਇੰਡੀਆ’ ਗਠਜੋੜ ਨੂੰ ਸਮਰਥਨ ਮਿਲ ਰਿਹਾ ਹੈ, ਮੈਨੂੰ ਪੂਰਾ ਭਰੋਸਾ ਹੈ ਕਿ ਚਾਰ ਜੂਨ ਨੂੰ ਭਾਰਤੀ ਜਨਤਾ ਪਾਰਟੀ ਦਾ ਉੱਤਰ ਪ੍ਰਦੇਸ਼ ਤੋਂ ਸਫਾਇਆ ਤੈਅ ਹੈ। ਉਨ੍ਹਾ ਇਹ ਵੀ ਕਿਹਾ ਕਿ 4 ਜੂਨ ਨੂੰ ਮੰਤਰੀ ਮੰਡਲ ਤਾਂ ਬਦਲੇਗਾ ਹੀ, ਮੀਡੀਆ ਮੰਡਲ ਵੀ ਬਦਲੇਗਾ। ਭਾਜਪਾ ’ਤੇ ਚੋਣ ਬਾਂਡ ਦੇ ਨਾਂਅ ’ਤੇ ਵੱਡੇ-ਵੱਡੇ ਉਦਯੋਗਪਤੀਆਂ ਤੋਂ ਚੰਦਾ ਵਸੂਲਣ ਦਾ ਦੋਸ਼ ਲਾਉਂਦੇ ਹੋਏ ਅਖਿਲੇਸ਼ ਨੇ ਦਾਅਵਾ ਕੀਤਾ ਕਿ ਇਸ ਕਾਰਨ ਦੇਸ਼ ’ਚ ਮਹਿੰਗਾਈ ਵਧ ਗਈ, ਕਿਉਂਕਿ ਜਿਨ੍ਹਾਂ ਕੰਪਨੀਆਂ ਨੇ ਚੰਦਾ ਦਿੱਤਾ, ਉਨ੍ਹਾਂ ਮੁਨਾਫਾ ਕਮਾਉਣ ਲਈ ਮਹਿੰਗਾਈ ਵਧਾਈ ਹੈ। ਅਖਿਲੇਸ਼ ਨੇ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾਇਹ ਚੋਣ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਦੀ ਚੋਣ ਹੈ ਅਤੇ ਜੋ ਲੋਕ ‘ਮਨ ਕੀ ਬਾਤ’ ਕਰਦੇ ਸਨ, ਜੋ ਮਨਮਰਜ਼ੀ ਕਰਦੇ ਸਨ, ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ, ‘ਹੁਣ ਮਨ ਕੀ ਬਾਤ ਨਹੀਂ, ਸੰਵਿਧਾਨ ਕੀ ਬਾਤ ਚਲੇਗੀ।’

Related Articles

LEAVE A REPLY

Please enter your comment!
Please enter your name here

Latest Articles