ਕੁਵੈਤ ਅੱਗ ਤ੍ਰਾਸਦੀ ਦੇ ਮਿ੍ਰਤਕਾਂ ਦਾ ਡੀ ਐੱਨ ਏ ਟੈਸਟ

0
163

ਨਵੀਂ ਦਿੱਲੀ : ਕੁਵੈਤ ਦੇ ਅਧਿਕਾਰੀ ਦੱਖਣੀ ਕੁਵੈਤ ਦੇ ਮੰਗਾਫ ਖੇਤਰ ’ਚ ਭਿਆਨਕ ਅੱਗ ’ਚ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਦੇ ਡੀ ਐੱਨ ਏ ਟੈਸਟ ਕਰਵਾ ਰਹੇ ਹਨ ਅਤੇ ਮਾਰੇ ਗਏ ਭਾਰਤੀਆਂ ਦੀਆਂ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਭਾਰਤੀ ਹਵਾਈ ਸੈਨਾ ਦਾ ਜਹਾਜ਼ ਤਿਆਰ ਹੈ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕੁਵੈਤ ਪੁੱਜ ਕੇ ਹਸਪਤਾਲ ’ਚ ਜ਼ਖਮੀ ਭਾਰਤੀਆਂ ਦਾ ਹਾਲ ਪੁੱਛਿਆ। ਉਹ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਜਲਦੀ ਵਾਪਸ ਲਿਆਉਣਾ ਯਕੀਨੀ ਬਣਾਉਣ ਲਈ ਕੰਮ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਮਾਰੇ ਗਏ ਵਿਅਕਤੀਆਂ ਦੀ ਗਿਣਤੀ 49 ਹੈ ਅਤੇ ਇਨ੍ਹਾਂ ਵਿੱਚੋਂ 42 ਭਾਰਤੀ ਹਨ। ਬਾਕੀ ਪਾਕਿਸਤਾਨੀ, ਫਿਲਪੀਨਜ਼, ਮਿਸਰੀ ਅਤੇ ਨੇਪਾਲੀ ਹਨ।
ਇਸ ਘਟਨਾ ਤੋਂ ਬਾਅਦ ਇਮਾਰਤ ਮਾਲਕਾਂ ਅਤੇ ਕੰਪਨੀ ਦੇ ਮਾਲਕਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਜੋ ਖਰਚੇ ’ਚ ਕਟੌਤੀ ਕਰਨ ਲਈ ਕਾਨੂੰਨ ਦੀ ਉਲੰਘਣਾ ਕਰਕੇ ਵੱਡੀ ਗਿਣਤੀ ’ਚ ਵਿਦੇਸ਼ੀ ਕਾਮਿਆਂ ਨੂੰ ਬੇਹੱਦ ਅਸੁਰੱਖਿਅਤ ਹਾਲਤਾਂ ’ਚ ਰਹਿਣ ਲਈ ਮਜਬੂਰ ਕਰਦੇ ਹਨ।

LEAVE A REPLY

Please enter your comment!
Please enter your name here