ਲਖਨਊ : ਯੂ ਪੀ ਵਿਚ ਡੀ ਐੱਸ ਪੀ �ਿਪਾ ਸ਼ੰਕਰ ਕਨੌਜੀਆ ਨੂੰ ਕਾਂਸਟੇਬਲ ਬਣਾ ਦਿੱਤਾ ਗਿਆ ਹੈ। ਜੁਲਾਈ 2021 ਵਿਚ ਕਨੌਜੀਆ ਨੇ ਪਰਵਾਰਕ ਕਾਰਨਾਂ ਕਰਕੇ ਛੁੱਟੀ ਲਈ ਸੀ, ਪਰ ਉਹ ਘਰ ਜਾਣ ਦੀ ਥਾਂ ਮਹਿਲਾ ਕਾਂਸਟੇਬਲ ਨਾਲ ਕਾਨਪੁਰ ਦੇ ਇਕ ਹੋਟਲ ਵਿਚ ਚਲੇ ਗਿਆ। ਫੋਨ ਬੰਦ ਆਉਣ ’ਤੇ ਪਤਨੀ ਨੇ ਉਨਾਓ ਦੇ ਐੱਸ ਪੀ ਨਾਲ ਸੰਪਰਕ ਕੀਤਾ। ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦਾ ਫੋਨ ਕਾਨਪੁਰ ਦੇ ਹੋਟਲ ਕੋਲ ਬੰਦ ਹੋਇਆ। ਛਾਪਾ ਮਾਰਨ ’ਤੇ ਉਹ ਮਹਿਲਾ ਕਾਂਸਟੇਬਲ ਨਾਲ ਹੋਟਲ ਦੇ ਕਮਰੇ ਵਿਚ ਫੜਿਆ ਗਿਆ। ਪੂਰੀ ਜਾਂਚ ਤੋਂ ਬਾਅਦ ਹੁਣ ਜਾ ਕੇ ਏ ਡੀ ਜੀ ਪ੍ਰਸ਼ਾਸਨ ਨੇ ਉਸ ਦਾ ਅਹੁਦਾ ਘਟਾ ਕੇ 26 ਪੀ ਏ ਸੀ ਬਟਾਲੀਆਨ ਗੋਰਖਪੁਰ ਵਿਚ ਕਾਂਸਟੇਬਲ ਦੇ ਰੈਂਕ ’ਚ ਨਿਯੁਕਤ ਕਰ ਦਿੱਤਾ ਹੈ।





