ਪਟਨਾ : ਬਿਹਾਰ ਦੇ ਮਧੂਬਨੀ ਤੇ ਸੁਪੌਲ ਵਿਚਾਲੇ ਭੂਤਹੀ ਦਰਿਆ ’ਤੇ ਦੋ ਸਾਲ ਤੋਂ ਉਸਰ ਰਿਹਾ 75 ਮੀਟਰ ਲੰਮੇ ਪੁਲ ਦਾ ਇਕ ਹਿੱਸਾ ਸ਼ੁੱਕਰਵਾਰ ਢਹਿ ਗਿਆ। ਸੂਬੇ ਵਿਚ 9 ਦਿਨਾਂ ਵਿਚ ਢਹਿਣ ਵਾਲਾ ਇਹ ਪੰਜਵਾਂ ਪੁਲ ਸੀ। ਵੀਰਵਾਰ ਕਿਸ਼ਨਗੰਜ ਵਿਚ ਮੁੱਖ ਮੰਤਰੀ ਗਰਾਮ ਸੜਕ ਯੋਜਨਾ ਤਹਿਤ 13 ਸਾਲ ਪਹਿਲਾਂ ਬਣਿਆ ਪੁਲ ਢਹਿ ਗਿਆ ਸੀ। 23 ਜੂਨ ਨੂੰ ਪੱਛਮੀ ਚੰਪਾਰਨ ਜ਼ਿਲ੍ਹੇ ਵਿਚ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਤਹਿਤ ਉਸਰ ਰਹੇ ਪੁਲ ਦਾ ਇਕ ਹਿੱਸਾ ਢਹਿ ਗਿਆ ਸੀ। 22 ਜੂਨ ਨੂੰ ਸੀਵਾਨ ਜ਼ਿਲ੍ਹੇ ਵਿਚ ਗੰਡਕ ਨਦੀ ਦੇ ਨਾਲੇ ਉੱਤੇ ਬਣਿਆ ਪੁਲ ਢਹਿ ਗਿਆ ਸੀ। 19 ਜੂਨ ਨੂੰ ਅਰੱਰੀਆ ਜ਼ਿਲ੍ਹੇ ਚਿ ਬਕਰਾ ਨਦੀ ’ਤੇ ਉਸਾਰੀ ਅਧੀਨ ਪੁਲ ਦਾ ਹਿੱਸਾ ਡਿੱਗ ਪਿਆ ਸੀ।