18.1 C
Jalandhar
Saturday, November 23, 2024
spot_img

ਦਿੱਲੀ ਤੋਂ ਬਾਅਦ ਰਾਜਕੋਟ

ਰਾਜਕੋਟ (ਗੁਜਰਾਤ) ਭਾਰੀ ਮੀਂਹ ਕਾਰਨ ਸ਼ਨੀਵਾਰ ਰਾਜਕੋਟ ਹਵਾਈ ਅੱਡੇ ਦੇ ਪੈਸੰਜਰ ਪਿਕਅੱਪ ਐਂਡ ਡਰਾਪ ਏਰੀਆ ਦੀ ਕੈਨੋਪੀ (ਸ਼ਾਮਿਆਨਾ) ਡਿੱਗ ਪਈ। ਕਿਹਾ ਗਿਆ ਕਿ ਕੈਨੋਪੀ ’ਤੇ ਪਾਣੀ ਜਮ੍ਹਾਂ ਹੋ ਗਿਆ ਸੀ, ਜਿਸ ਨੂੰ ਕੱਢਣ ਦਾ ਕੰਮ ਚੱਲ ਰਿਹਾ ਸੀ ਕਿ ਇਸੇ ਦੌਰਾਨ ਕੈਨੋਪੀ ਡਿੱਗ ਪਈ। ਹੇਠਾਂ ਕਿਸੇ ਦੇ ਨਾ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸ਼ੁੱਕਰਵਾਰ ਦਿੱਲੀ ਹਵਾਈ ਅੱਡੇ ਦੇ ਟਰਮੀਨਲ-1 ਦੀ ਛੱਤ ਭਾਰੀ ਮੀਂਹ ਕਾਰਨ ਡਿੱਗਣ ਕਰਕੇ ਕੈਬ ਡਰਾਈਵਰ ਦੀ ਮੌਤ ਹੋ ਗਈ ਸੀ। ਵੀਰਵਾਰ ਜਬਲਪੁਰ ਹਵਾਈ ਅੱਡੇ ਦੀ ਕੈਨੋਪੀ ਦਾ ਇਕ ਹਿੱਸਾ ਭਾਰੀ ਮੀਂਹ ਕਾਰਨ ਡਿੱਗ ਪਿਆ ਸੀ।

Related Articles

LEAVE A REPLY

Please enter your comment!
Please enter your name here

Latest Articles