ਤਿੰਨ ਗੱਡੀਆਂ ਦੀ ਟੱਕਰ ’ਚ ਦੋ ਜਣਿਆਂ ਦੀ ਮੌਤ, ਚਾਰ ਗੰਭੀਰ ਜ਼ਖਮੀ

0
158

ਭਵਾਨੀਗੜ੍ਹ : ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਪਿੰਡ ਨਦਾਮਪੁਰ ਨੇੜੇ ਬੁੱਧਵਾਰ ਤਿੰਨ ਗੱਡੀਆਂ ਦੀ ਟੱਕਰ ’ਚ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਜ਼ਖ਼ਮੀ ਹੋ ਗਏ। ਭਵਾਨੀਗੜ੍ਹ ਵੱਲੋਂ ਪਟਿਆਲਾ ਵੱਲ ਜਾ ਰਹੀ ਇਕ ਮਰਸਡੀਜ਼ ਕਾਰ ਪਿੰਡ ਨਦਾਮਪੁਰ ਨੇੜੇ ਕੌਮੀ ਮਾਰਗ ’ਤੇ ਬਣੇ ਬੱਸ ਅੱਡੇ ਨੇੜਲੇ ਨਹਿਰ ਦੇ ਪੁਲ ਤੋਂ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਨੂੰ ਪਾਰ ਕਰਕੇ ਹਾਈਵੇ ਦੇ ਦੂਜੇ ਪਾਸੇ ਜਾ ਪਹੁੰਚੀ। ਇਸੇ ਦੌਰਾਨ ਉਸ ਦੀ ਪਟਿਆਲਾ ਵੱਲੋਂ ਆ ਰਹੀ ਪਿੱਕਅੱਪ ਗੱਡੀ ਅਤੇ ਮਹਿੰਦਰਾ ਐੱਕਸ ਯੂ ਵੀ ਨਾਲ ਸਿੱਧੀ ਟੱਕਰ ਹੋ ਗਈ। ਮਰਸਡੀਜ਼ ਕਾਰ ਦੇ ਚਾਲਕ ਸੁਖਪ੍ਰੀਤ ਵਾਸੀ ਅਬੋਹਰ ਅਤੇ ਪਿੱਕਅੱਪ ’ਚ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮਰਸਡੀਜ਼ ’ਚ ਸਵਾਰ ਇਕ ਹੋਰ ਵਿਅਕਤੀ ਮੋਹਿਤ ਸਮੇਤ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਵਿਚ ਤਿੰਨੇ ਵਾਹਨਾਂ ਦੇ ਪਰਖੱਚੇ ਉੱਡ ਗਏ ਅਤੇ ਮਰਸਡੀਜ਼ ਕਾਰ ਦਾ ਚਾਲਕ ਕਾਰ ਵਿਚ ਹੀ ਫਸਿਆ ਰਹਿ ਗਿਆ, ਜਿਸ ਦੀ ਲਾਸ਼ ਕਾਫੀ ਦੇਰ ਤਕ ਜੱਦੋ-ਜਹਿਦ ਤੋਂ ਬਾਅਦ ਬਾਹਰ ਕੱਢੀ ਗਈ।

LEAVE A REPLY

Please enter your comment!
Please enter your name here