ਕੋਜ਼ੀਕੋਡ : ਦਿਮਾਗ ਖਾਣ ਵਾਲੇ ਅਮੀਬਾ ਕਾਰਨ ਹੋਣ ਵਾਲੀ ਦੁਰਲੱਭ ਬਿਮਾਰੀ ਨਾਲ 14 ਸਾਲਾ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਨਾਲ ਹੋਣ ਵਾਲੀ ਬਿਮਾਰੀ ਨੂੰ ਅਮੀਬਿਕ ਮੈਨਿਨਜੋਏਂਸੇਫਲਾਈਟਿਸ ਕਿਹਾ ਜਾਂਦਾ ਹੈ।
ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਈ ਮਹੀਨੇ ਤੋਂ ਬਾਅਦ ਦੱਖਣੀ ਸੂਬੇ ਵਿਚ ਇਸ ਘਾਤਕ ਲਾਗ ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਡਾਕਟਰੀ ਮਾਹਰਾਂ ਨੇ ਦੱਸਿਆ ਕਿ ਇਸ ਲਾਗ ਦੇ ਬੈਕਟੀਰੀਆ ਦੂਸ਼ਿਤ ਪਾਣੀ ਤੋਂ ਨੱਕ ਰਾਹੀਂ ਸਰੀਰ ਵਿਚ ਦਾਖਲ ਹੁੰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਇਸ ਪ੍ਰਤੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਸਾਲ 2023 ਅਤੇ 2017 ਦੌਰਾਨ ਸੂਬੇ ਦੇ ਤੱਟਵਰਤੀ ਜ਼ਿਲ੍ਹੇ ਅਲਾਪੁਜ਼ਾ ’ਚ ਇਸ ਬਿਮਾਰੀ ਦੇ ਮਰੀਜ਼ ਸਾਹਮਣੇ ਆਏ ਸਨ।


