ਹਾਥਰਸ ਕਾਂਡ ’ਚ 6 ਗਿ੍ਰਫਤਾਰੀਆਂ

0
172

ਹਾਥਰਸ : ਸਤਿਸੰਗ ਦੌਰਾਨ ਮਚੀ ਭਾਜੜ ਵਿਚ 120 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੇ ਮਾਮਲੇ ’ਚ ਹੁਣ ਤੱਕ ਛੇ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਅਲੀਗੜ੍ਹ ਰੇਂਜ ਦੇ ਪੁਲਸ ਕਮਿਸ਼ਨਰ ਸ਼ਲਭ ਮਾਥੁਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਦੋ ਮਹਿਲਾ ਸੇਵਾਦਾਰਾਂ ਸਣੇ 6 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਮੁੱਖ ਮੁਲਜ਼ਮ ਮੁੱਖ ਸੇਵਾਦਾਰ ਦੇਵ ਪ੍ਰਕਾਸ਼ ਮਧੂਕਰ ਉੱਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਉਸ ਦੇ ਖਿਲਾਫ ਜਲਦੀ ਹੀ ਗੈਰਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਜਾਣਗੇ। ਭੋਲੇ ਬਾਬਾ ਤੋਂ ਪੁੱਛਗਿੱਛ ਜਾਂ ਉਸ ਦੀ ਗਿ੍ਰਫਤਾਰੀ ਦੀ ਸੰਭਾਵਨਾ ਬਾਰੇ ਪੁੱਛਣ ’ਤੇ ਮਾਥੁਰ ਨੇ ਕਿਹਾ-ਅੱਗੇ ਕਿਸੇ ਦੀ ਗਿ੍ਰਫਤਾਰੀ ਹੋਵੇਗੀ ਜਾਂ ਨਹੀਂ, ਇਹ ਜਾਂਚ ਉੱਤੇ ਨਿਰਭਰ ਕਰੇਗਾ। ਜਾਂਚ ਦੌਰਾਨ ਕਿਸੇ ਦੀ ਭੂਮਿਕਾ ਸਾਹਮਣੇ ਆਈ ਤਾਂ ਕਾਰਵਾਈ ਕਰਾਂਗੇ। ਲੋੜ ਪੈਣ ’ਤੇ ਪੁੱਛਗਿੱਛ ਵੀ ਕਰਾਂਗੇ।
ਨੀਟ ਪ੍ਰੀਖਿਆ ਰੱਦ ਨਾ ਕਰਨ ਲਈ ਪਟੀਸ਼ਨ
ਨਵੀਂ ਦਿੱਲੀ : ਨੀਟ ਯੂ ਜੀ-2024 ਦਾ ਪੇਪਰ ਪਾਸ ਕਰਨ ਵਾਲੇ ਗੁਜਰਾਤ ਦੇ 56 ਉਮੀਦਵਾਰਾਂ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿਚ ਕੇਂਦਰ ਅਤੇ ਕੌਮੀ ਪ੍ਰੀਖਿਆ ਏਜੰਸੀ (ਐੱਨ ਟੀ ਏ) ਨੂੰ ਟੈਸਟ ਰੱਦ ਕਰਨ ਤੋਂ ਰੋਕਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਮੰਗ ਕਰਨ ਵਾਲੇ ਨੌਜਵਾਨਾਂ ਵਿਚ ਕਈ ਮੋਹਰੀ ਰੈਂਕ ਹਾਸਲ ਕੀਤੇ ਉਮੀਦਵਾਰ ਹਨ। ਉਨ੍ਹਾਂ ਨੇ ਪ੍ਰੀਖਿਆ ਦੌਰਾਨ ਨਕਲ ਅਤੇ ਪੇਪਰ ਲੀਕ ਦੀਆਂ ਕਾਰਵਾਈਆਂ ਵਿਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨ ਅਤੇ ਸਜ਼ਾ ਦੇਣ ਦੀ ਅਪੀਲ ਕੀਤੀ ਹੈ। ਸਿਧਾਰਥ ਕੋਮਲ ਸਿੰਗਲਾ ਅਤੇ 55 ਹੋਰ ਵਿਦਿਆਰਥੀਆਂ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿਚ ਕੇਂਦਰ ਅਤੇ ਕੌਮੀ ਪ੍ਰੀਖਿਆ ਏਜੰਸੀ ਨੂੰ ਦੁਬਾਰਾ ਪ੍ਰੀਖਿਆ ਨਾ ਕਰਵਾਉਣ ਦੇ ਹੁਕਮ ਦੇਣ ਲਈ ਅਪੀਲ ਕੀਤੀ ਗਈ ਹੈ। ਪਟੀਸ਼ਨ ਅਨੁਸਾਰ ਕਿਹਾ ਗਿਆ ਹੈ ਕਿ ਇਹ ਇਮਾਨਦਾਰ ਅਤੇ ਮਿਹਨਤੀ ਵਿਦਿਆਰਥੀਆਂ ਲਈ ਗੈਰਵਾਜਬ ਅਤੇ ਔਖਾ ਹੋਵੇਗਾ।

LEAVE A REPLY

Please enter your comment!
Please enter your name here