25.4 C
Jalandhar
Friday, October 18, 2024
spot_img

ਹਿਮਾਚਲ ‘ਚ ਮੀਂਹ ਨਾਲ ਤਬਾਹੀ

ਮੰਡੀ : ਹਿਮਾਚਲ ਵਿਚ ਮੌਨਸੂਨ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ | ਪਿਛਲੇ ਦੋ ਦਿਨਾਂ ਵਿਚ ਮੰਡੀ ਦੇ ਪੰਡੋਹ ਅਤੇ ਕਟੌਲਾ ਵਿਚ 150 ਮਿਲੀਮੀਟਰ ਤੋਂ ਵੱਧ ਮੀਂਹ ਪਿਆ ਹੈ | ਭਾਰੀ ਮੀਂਹ ਕਾਰਨ ਕੀਰਤਪੁਰ-ਮਨਾਲੀ ਚਾਰ ਮਾਰਗੀ ਸੜਕ ‘ਤੇ ਕੀਰਤਵਾਲ ਤੋਂ ਚਾਰ ਮੀਲ ਦੇ ਨੇੜੇ ਪਿਛਲੇ ਸਾਲ ਲਗਾਇਆ ਗਿਆ ਆਰਜ਼ੀ ਬੈਰੀਕੇਡ ਪੂਰੀ ਤਰ੍ਹਾਂ ਤਬਾਹ ਹੋ ਗਿਆ | ਜ਼ਮੀਨ ਖਿਸਕਣ ਕਾਰਨ ਸੜਕ ਦੇ ਬੰਦ ਹੋਣ ਦਾ ਖਤਰਾ ਬਣਿਆ ਹੋਇਆ ਹੈ | ਬਹੁਤ ਸਾਰੇ ਵਾਹਨ ਫਸ ਗਏ ਹਨ | ਸੁੰਦਰਨਗਰ ਕੋਲ ਕੀਰਤਪੁਰ ਸਾਹਿਬ-ਮਨਾਲੀ ਚਾਰ ਮਾਰਗੀ ਸੜਕ ਧਸ ਗਈ ਹੈ | ਇਸ ਤੋਂ ਇਲਾਵਾ ਇਸ ਮਾਰਗ ‘ਤੇ ਢਿੱਗਾਂ ਡਿੱਗਣ ਕਾਰਨ ਕਈ ਥਾਵਾਂ ‘ਤੇ ਤਰੇੜਾਂ ਆ ਗਈਆਂ ਹਨ | ਹਿਮਾਚਲ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਤੋਂ ਬਾਅਦ ਵੱਡੀ ਗਿਣਤੀ ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ |
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਬਦਰੀਨਾਥ ਕੌਮੀ ਮਾਰਗ ‘ਤੇ ਦੋ ਥਾਵਾਂ ਤੋਂ ਸੜਕ ਧਸਣ ਅਤੇ ਮਲਬਾ ਡਿੱਗਣ ਕਾਰਨ ਸ਼ੁੱਕਰਵਾਰ ਸਵੇਰੇ ਕਈ ਘੰਟਿਆਂ ਲਈ ਆਵਾਜਾਈ ਬੰਦ ਰਹੀ | ਜਿਸ ਕਾਰਨ ਲੋਕ ਭਾਨੇਰਪਾਨੀ-ਪਿਪਲਕੋਟੀ ਨਾਗਾ ਪੰਚਾਇਤ ਸੜਕ ਅਤੇ ਅੰਗਥਲਾ ਰੋਡ ‘ਤੇ ਫਸ ਗਏ |

Related Articles

LEAVE A REPLY

Please enter your comment!
Please enter your name here

Latest Articles