ਬਸਪਾ ਚੀਫ਼ ਦੀ ਹੱਤਿਆ ਦੇ ਮਾਮਲੇ ’ਚ 8 ਸ਼ੱਕੀ ਫੜੇ

0
132

ਚੇਨਈ : ਬਹੁਜਨ ਸਮਾਜ ਪਾਰਟੀ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਕੇ ਆਰਮਸਟ੍ਰਾਂਗ ਦੀ ਹੱਤਿਆ ਦੇ ਸਿਲਸਿਲੇ ’ਚ 8 ਸ਼ੱਕੀਆਂ ਨੂੰ ਫੜਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ 10 ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾ ਕਿਹਾਅਸੀਂ ਹੁਣ ਤੱਕ ਅੱਠ ਸ਼ੱਕੀਆਂ ਨੂੰ ਫੜਿਆ ਹੈ। ਇਹ ਸ਼ੁਰੂਆਤੀ ਜਾਂਚ ਹੈ। ਕੁਝ ਸਮੇਂ ਬਾਅਦ ਘਟਨਾ ਦੀ ਸਥਿਤੀ ਦਾ ਪਤਾ ਚੱਲਣ ਬਾਅਦ ਹੋਰ ਸਪੱਸ਼ਟ ਤਸਵੀਰ ਸਾਹਮਣੇ ਆਵੇਗੀ। ਉਨ੍ਹਾ ਕਿਹਾ ਕਿ ਇਸ ਹੱਤਿਆ ਦੇ ਪਿੱਛੇ 2-3 ਸ਼ੱਕੀ ਮਕਸਦ ਨਜ਼ਰ ਆ ਰਹੇ ਹਨ। ਇਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਕਿਸ ਕਾਰਨ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਆਰਮਸਟ੍ਰਾਂਗ ਦੀ ਹੱਤਿਆ ਨੂੰ ਲੈ ਕੇ ਬਸਪਾ ਵਰਕਰਾਂ ਨੇ ਚੇਨਈ ’ਚ ਵਿਰੋਧ ਪ੍ਰਦਰਸ਼ਨ ਕੀਤਾ। ਬਸਪਾ ਪ੍ਰਮੁੱਖ ਮਾਇਆਵਤੀ ਨੇ ਆਰਮਸਟ੍ਰਾਂਗ ਦੀ ਹੱਤਿਆ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾ ਕਿਹਾ ਕਿ ਉਹ ਸਵੇਰੇ ਐਤਵਾਰ ਚੇਨਈ ਜਾ ਕੇ ਉਨ੍ਹਾ ਨੂੰ ਸ਼ਰਧਾਂਜਲੀ ਭੇਟ ਕਰੇਗੀ। ਜ਼ਿਕਰਯੋਗ ਹੈ ਕਿ ਬਸਪਾ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਕੇ ਆਰਮਸਟ੍ਰਾਂਗ ਦੀ ਸ਼ੁੱਕਰਵਾਰ ਸ਼ਾਮ ਉਨ੍ਹਾ ਦੇ ਚੇਨਈ ਸਥਿਤ ਨਿਵਾਸ ਦੇ ਬਾਹਰ ਹੱਤਿਆ ਕਰ ਦਿੱਤੀ ਗਈ ਸੀ।

LEAVE A REPLY

Please enter your comment!
Please enter your name here