ਨੀਟ-ਯੂ ਜੀ ਦੀ ਕੌਂਸਲਿੰਗ ਮੁਲਤਵੀ

0
144

ਨਵੀਂ ਦਿੱਲੀ : ਨੀਟ-ਯੂ ਜੀ ਲਈ ਕੌਂਸਲਿੰਗ ਨੂੰ ਮੈਡੀਕਲ ਕੌਂਸਲਿੰਗ ਕਮਿਸ਼ਨ ਨੇ ਮੁਲਤਵੀ ਕਰ ਦਿੱਤਾ ਹੈ।ਐੱਮ ਸੀ ਸੀ ਨੇ ਕੌਂਸਲਿੰਗ ਲਈ ਨਵੀਂ ਤਰੀਕ ਜਾਰੀ ਨਹੀਂ ਕੀਤੀ।ਨੀਟ ਯੂ ਜੀ ਆਲ ਇੰਡੀਆ ਕੋਟਾ ਲਈ ਸ਼ਨੀਵਾਰ ਤੋਂ ਕੌਂਸਲਿੰਗ ਸ਼ੁਰੂ ਹੋਣੀ ਸੀ।
ਜ਼ਿਕਰਯੋਗ ਹੈ ਕਿ ਨੀਟ ਯੂ ਜੀ ਦੇ ਰੈਂਕ ਦੇ ਆਧਾਰ ’ਤੇ ਹੀ ਐੱਮ ਬੀ ਬੀ ਐੱਸ ਤੇ ਬੀ ਡੀ ਐੱਸ ’ਚ ਦਾਖਲਾ ਮਿਲਦਾ ਹੈ।ਸੁਪਰੀਮ ਕੋਰਟ ਨੇ ਨੀਟ ਵਿਵਾਦ ’ਤੇ ਅੱਠ ਜੁਲਾਈ ਨੂੰ ਸੁਣਵਾਈ ਕਰਨੀ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੇ ਚਾਰ ਜੂਨ ਨੂੰ ਨੀਟ ਯੂ ਜੀ ਦਾ ਨਤੀਜਾ ਐਲਾਨਿਆ ਸੀ।
ਸੀ ਜੇ ਆਈ ਡੀ ਵਾਈ ਚੰਦੜਚੂੜ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ ਬੈਂਚ ਜਸਟਿਸ ਜੇ ਬੀ ਪਾਰਦੀਵਾਲ ਅਤੇ ਮਨੋਜ ਮਿਸ਼ਰਾ ਦੇ ਨਾਲ 8 ਜੁਲਾਈ ਨੂੰ ਨੀਟ ਯੂ ਜੀ 2024 ਪਟੀਸ਼ਨਾਂ ’ਤੇ ਸੁਣਵਾਈ ਕਰਨ ਵਾਲੀ ਹੈ। ਇਨ੍ਹਾਂ ਪਟੀਸ਼ਨਾਂ ’ਚ ਪੇਪਰ ਲੀਕ ਦੇ ਦੋਸ਼, ਪੂਰੀ ਪ੍ਰੀਖਿਆ ਨੂੰ ਰੱਦ ਕਰਨ ਅਤੇ ਫਿਰ ਤੋਂ ਕਰਾਉਣ ਦੀ ਮੰਗ, ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਦੇ ਸੰਚਾਲਨ ਦੀ ਜਾਂਚ ਦੀ ਮੰਗ ਅਤੇ ਹੋਰ ਚਿੰਤਾਵਾਂ ਸ਼ਾਮਲ ਹਨ।

LEAVE A REPLY

Please enter your comment!
Please enter your name here