ਅਸਾਮ ’ਚ ਹੜ੍ਹ ਨਾਲ ਹੁਣ ਤੱਕ 56 ਦੀ ਮੌਤ, 22 ਲੱਖ ਤੋਂ ਵੱਧ ਪ੍ਰਭਾਵਤ

0
125

ਗੁਹਾਟੀ : ਅਸਾਮ ’ਚ ਬਾਰਿਸ਼ ਅਤੇ ਹੜ੍ਹ ਕਾਰਨ ਲੋਕ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜ੍ਹ ਦਾ ਪਾਣੀ 3000 ਤੋਂ ਵੱਧ ਪਿੰਡਾਂ ’ਚ ਭਰਿਆ ਹੋਇਆ ਹੈ। ਲੋਕਾਂ ਲਈ ਪੀਣ ਵਾਲਾ ਪਾਣੀ ਵੀ ਮੌਜੂਦ ਨਹੀਂ ਅਤੇ ਨਾ ਹੀ ਬਿਜਲੀ ਦਾ ਕੋਈ ਪ੍ਰਬੰਧ ਹੈ। ਸੂਬੇ ’ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 56 ਹੋ ਗਈ ਹੈ। ਹੜ੍ਹ ਨਾਲ 29 ਜ਼ਿਲ੍ਹਿਆਂ ਦੇ 21.13 ਲੱਖ ਲੋਕ ਪ੍ਰਭਾਵਤ ਹੋਏ ਹਨ। ਸੂਬੇ ’ਚ ਜ਼ਿਆਦਾਤਰ ਨਦੀਆਂ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਿਹਾ ਹੈ। ਸੋਨੀਤਪੁਰ ਜ਼ਿਲ੍ਹੇ ’ਚ 2, ਜਦਕਿ ਮੋਰੀਗਾਂਵ, ਡਿਬੜੂਗੜ੍ਹ, ਦਰਾਂਗ, ਗੋਲਾਘਾਟ, ਬਿਸਵਨਾਥ ਅਤੇ ਤਿਨਸੁਕੀਆ ਜ਼ਿਲ੍ਹਿਆਂ ’ਚ ਇੱਕ-ਇੱਕ ਵਿਅਕਤੀ ਦੀ ਮੌਤ ਦੀ ਖ਼ਬਰ ਹੈ।
ਸੂਬੇ ’ਚ ਲਗਭਗ 22 ਲੱਖ ਲੋਕ ਹੜ੍ਹ ਕਾਰਨ ਪ੍ਰਭਾਵਤ ਹਨ। ਹੜ੍ਹ ਦੇ ਪਾਣੀ ਨੇ 100 ਤੋਂ ਵੱਧ ਸੜਕਾਂ, 14 ਪੁਲਾਂ ਤੇ 11 ਬੰਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਹੈ।

LEAVE A REPLY

Please enter your comment!
Please enter your name here