7 ਵਿੱਚੋਂ 2 ਬੱਚੇ ਮੁੜ ਆਏ

0
147

ਡੇਰਾਬੱਸੀ : ਇੱਥੋਂ ਦੇ ਭਗਤ ਸਿੰਘ ਨਗਰ ਤੋਂ ਲਾਪਤਾ 7 ਬੱਚਿਆਂ ਵਿੱਚੋਂ ਦੋ ਬੱਚੇ ਬੁੱਧਵਾਰ ਰਾਤ ਠੀਕ-ਠਾਕ ਘਰ ਪੁੱਜ ਗਏ। ਪਰਵਾਸੀ ਪਰਵਾਰਾਂ ਨਾਲ ਸੰਬੰਧਤ ਬੱਚੇ 6 ਜੁਲਾਈ ਨੂੰ ਘਰ ਤੋਂ ਇਕੱਠੇ ਭੱਜ ਕੇ ਮੁੰਬਈ ਚਲੇ ਗਏ ਸੀ। ਕੁੱਝ ਦਿਨ ਉਥੇ ਰਹਿਣ ਦੌਰਾਨ ਪ੍ਰੇਸ਼ਾਨ ਹੋਣ ਮਗਰੋਂ ਦੋ ਬੱਚੇ ਗਿਆਨ ਚੰਦ (13) ਅਤੇ ਗੌਰਵ (14) ਨੇ ਦਿੱਲੀ ਆ ਕੇ ਆਪਣੇ ਮਾਪਿਆਂ ਨੂੰ ਫੋਨ ਕੀਤਾ ਅਤੇ ਪਰਵਾਰਕ ਮੈਂਬਰ ਉਨ੍ਹਾਂ ਨੂੰ ਘਰ ਵਾਪਸ ਲੈ ਆਏ।
ਪੰਜ ਬੱਚੇ ਹਾਲੇ ਮੁੰਬਈ ਹੀ ਹਨ। ਇੱਕੋ ਸਕੂਲ ਵਿਚ ਪੜ੍ਹਦੇ ਬੱਚੇ ਸਲਾਹ ਕਰਕੇ ਭੱਜੇ ਸਨ। ਥਾਣਾ ਮੁਖੀ ਮਨਦੀਪ ਸਿੰਘ ਨੇ ਕਿਹਾ ਕਿ ਬਾਕੀ ਪੰਜ ਬੱਚਿਆਂ ਨੂੰ ਵਾਪਸ ਘਰ ਲਿਆਉਣ ਲਈ ਪੁਲਸ ਟੀਮ ਨੂੰ ਭੇਜਿਆ ਗਿਆ ਹੈ।

LEAVE A REPLY

Please enter your comment!
Please enter your name here