ਸਾਰਨ : ਬਿਹਾਰ ਦੇ ਪਿੰਡ ਧੰਨਾ-ਦ੍ਹੀ ਵਿਚ ਸੁਧਾਂਸ਼ੂ ਕੁਮਾਰ ਤੇ ਅੰਕਿਤ ਕੁਮਾਰ ਵਾਸੀ ਰਸੂਲਪੁਰ ਨੇ ਤਾਰਕੇਸ਼ਵਰ ਅਤੇ ਉਸਦੀਆਂ ਦੋ ਨਾਬਾਲਗ ਧੀਆਂ ਦਾ ਉਨ੍ਹਾਂ ਦੇ ਘਰ ਵਿਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਹਮਲੇ ਵਿਚ ਤਾਰਕੇਸ਼ਵਰ ਦੀ ਜ਼ਖ਼ਮੀ ਹੋਈ ਪਤਨੀ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਪੁਲਸ ਮੁਤਾਬਕ ਸੁਧਾਂਸ਼ੂ ਕੁਮਾਰ ਅਤੇ ਮਰਨ ਵਾਲੀ ਇਕ ਕੁੜੀ ਵਿਚਕਾਰ ਪ੍ਰੇਮ ਸੰਬੰਧ ਸਨ।
13 ਭਾਰਤੀਆਂ ਸਣੇ 16 ਲਾਪਤਾ
ਮਸਕਟ : ਓਮਾਨ ਦੇ ਤੱਟ ’ਤੇ ਤੇਲ ਟੈਂਕਰ ਪਲਟਣ ਕਾਰਨ ਚਾਲਕ ਦਲ ਦੇ 16 ਮੈਂਬਰ ਲਾਪਤਾ ਹਨ, ਜਿਨ੍ਹਾਂ ਵਿਚ 13 ਭਾਰਤੀ ਅਤੇ 3 ਸ੍ਰੀਲੰਕਾਈ ਹਨ। ਕੋਮੋਰੋਸ ਝੰਡੇ ਵਾਲਾ ਤੇਲ ਟੈਂਕਰ ਰਾਸ ਮਦਰਕਾ ਤੋਂ 25 ਨੌਟੀਕਲ ਮੀਲ ਦੱਖਣ ਪੂਰਬ ’ਚ ਬੰਦਰਗਾਹ ਸ਼ਹਿਰ ਦੁਕਮ ਦੇ ਨੇੜੇ ਪਲਟ ਗਿਆ। ਹਮਰੀਆ ਦੀ ਬੰਦਰਗਾਹ ਤੋਂ ਰਵਾਨਾ ਹੋਇਆ ਤੇਲ ਟੈਂਕਰ ਯਮਨ ਦੇ ਬੰਦਰਗਾਹ ਸ਼ਹਿਰ ਅਦਨ ਵੱਲ ਜਾ ਰਿਹਾ ਸੀ।
ਮਸਕਟ ’ਚ ਗੋਲੀਬਾਰੀ, ਭਾਰਤੀ ਦੀ ਮੌਤ
ਮਸਕਟ : ਓਮਾਨ ਦੀ ਰਾਜਧਾਨੀ ਮਸਕਟ ਵਿਚ ਸ਼ੀਆ ਮਸਜਿਦ ਨਜ਼ਦੀਕ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਦੀ ਗੋਲੀਬਾਰੀ ਵਿਚ ਛੇ ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਇਕ ਭਾਰਤੀ ਵੀ ਸ਼ਾਮਲ ਹੈ।
ਕੌਫੀ ’ਚ ਸਾਈਨਾਇਡ
ਬੈਂਕਾਕ : ਥਾਈਲੈਂਡ ਪੁਲਸ ਦੇ ਫੋਰੈਂਸਿਕ ਵਿਭਾਗ ਦੇ ਮੁਖੀ ਨੇ ਕਿਹਾ ਹੈ ਕਿ ਬੈਂਕਾਕ ਦੇ ਇਕ ਲਗਜ਼ਰੀ ਹੋਟਲ ’ਚ ਮਰੇ ਮਿਲੇ ਛੇ ਵਿਅਕਤੀਆਂ ਦੀ ਕੌਫੀ ’ਚ ਸਾਈਨਾਇਡ ਦੇ ਅੰਸ਼ ਮਿਲੇ ਹਨ। ਬੈਂਕਾਕ ਦੇ ਡਾਊਨਟਾਊਨ ਸਥਿਤ ‘ਗਰੈਂਡ ਹਯਾਤ ਇਰਾਵਨ’ ਹੋਟਲ ’ਚ ਮੰਗਲਵਾਰ ਨੂੰ ਛੇ ਲਾਸ਼ਾਂ ਮਿਲੀਆਂ ਸਨ। ਮਿ੍ਰਤਕਾਂ ਦੀ ਪਛਾਣ ਦੋ ਵੀਅਤਨਾਮੀ-ਅਮਰੀਕੀ ਵਿਅਕਤੀਆਂ ਅਤੇ ਚਾਰ ਦੀ ਵੀਅਤਨਾਮ ਦੇ ਨਾਗਰਿਕਾਂ ਵਜੋਂ ਹੋਈ ਹੈ। ਮਿ੍ਰਤਕਾਂ ’ਚ ਤਿੰਨ ਪੁਰਸ਼ ਤੇ ਤਿੰਨ ਔਰਤਾਂ ਹਨ।




