9.2 C
Jalandhar
Sunday, December 22, 2024
spot_img

ਕੈਨੇਡਾ ਆਰਜ਼ੀ ਕਾਮਿਆਂ ’ਤੇ ਸਖਤ

ਵੈਨਕੂਵਰ : ਕੈਨੇਡਾ ਸਰਕਾਰ ਨੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਲੋੜ ਦੇ ਬਹਾਨੇ ਟਰਾਂਸਪੋਰਟਰਾਂ, ਖਾਣ-ਪੀਣ ਚੇਨਾਂ, ਸਿਹਤ ਸੇਵਾਵਾਂ ਸੰਗਠਨ (ਨੈਨੀ) ਅਤੇ ਹੋਰ ਖੇਤਰਾਂ ’ਚ ਬਣੇ ਹੋਏ ਲੁੱਟ ਦੇ ਰਾਹ ਪੱਕੇ ਤੌਰ ’ਤੇ ਬੰਦ ਕਰਨ ਦਾ ਫੈਸਲਾ ਲਿਆ ਹੈ। ਕੈਨੇਡਾ ਦੇ ਰੁਜ਼ਗਾਰ ਮੰਤਰੀ ਰੈਂਡੀ ਬੋਇਸਨੌਇਲ ਨੇ ਹੁਨਰਮੰਦ ਕਾਮਿਆਂ ਦੀ ਆੜ ਹੇਠ ਵਿਦੇਸ਼ੀ ਲੋਕਾਂ ਨੂੰ ਸੱਦਣ ਅਤੇ ਕੁਝ ਕਾਰੋਬਾਰੀਆਂ ਲਈ ਗੈਰਕਾਨੂੰਨੀ ਕਮਾਈ ਦਾ ਸਾਧਨ ਬਣੇ ਹੋਏ ਐੱਲ ਐੱਮ ਆਈ ਏ (ਲੇਬਰ ਮਾਰਕੀਟ ਇੰਪੈਕਟ ਅਸੈੱਸਮੈਂਟ) ਪ੍ਰੋਗਰਾਮ ਨੂੰ ਸੀਮਤ ਕਰਨ ਦੀ ਜਾਣਕਾਰੀ ਦਿੱਤੀ ਹੈ। ਕੈਨੇਡੀਅਨ ਲੋਕਾਂ ਨੇ ਇਸ ਨੂੰ ਦੇਰ ਨਾਲ ਲਿਆ ਗਿਆ ਸਹੀ ਫੈਸਲਾ ਦੱਸਿਆ ਹੈ। ਰੁਜ਼ਗਾਰ ਅਤੇ ਸਮਾਜਕ ਵਿਕਾਸ ਵਿਭਾਗ ਵੱਲੋਂ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਹੁਣ ਇਸ ਪ੍ਰੋਗਰਾਮ ਅਧੀਨ ਆਈਆਂ ਦਰਖਾਸਤਾਂ ਨੂੰ ਪਹਿਲੀ ਵਾਰ ’ਚ ਰੱਦ ਕੀਤੇ ਜਾਣ ਦੀ ਨੀਤੀ ਲਾਗੂ ਹੋਵੇਗੀ। ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਕਾਮਿਆਂ ਨੂੰ ਘੱਟ ਤਨਖਾਹ ਸਮੇਤ ਹੋਰ ਸ਼ੋਸ਼ਣ ਵੀ ਹੁੰਦੇ ਰਹੇ ਹਨ। ਸਾਲ 2018 ’ਚ ਇਸ ਪ੍ਰੋਗਰਾਮ ਅਧੀਨ 1,08,988 ਵਿਦੇਸ਼ੀ ਲੋਕਾਂ ਨੂੰ ਸੱਦਿਆ ਗਿਆ ਸੀ, ਜਦਕਿ 2023 ’ਚ ਇਹ ਗਿਣਤੀ ਦੁੱਗਣੀ ਤੋਂ ਵੀ ਵਧ ਕੇ 2,39,646 ਹੋ ਗਈ ਸੀ।

Related Articles

LEAVE A REPLY

Please enter your comment!
Please enter your name here

Latest Articles