ਚੰਡੀਗੜ੍ਹ (ਕਿ੍ਰਸ਼ਨ ਗਰਗ)-ਜਿਲ੍ਹਾ ਜੀਂਦ ਵਿਚ ਸੂਬਾ ਪੱਧਰੀ ਸਮਾਰੋਹ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਉਜਵਲਾ ਯੋਜਨਾ ਤਹਿਤ ਲਾਭਕਾਰੀ ਪਰਵਾਰਾਂ ਨੂੰ 500 ਰੁਪਏ ਵਿਚ ਗੈਸ ਸਿਲੰਡਰ ਦੇਣ ਦਾ ਐਲਾਨ ਕੀਤਾ। ਇਸ ਨਾਲ ਸੂਬੇ ਦੇ 1.80 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਲਗਭਗ 46 ਲੱਖ ਪਰਵਾਰਾਂ ਨੂੰ ਲਾਭ ਮਿਲੇਗਾ।ਮੁੱਖ ਮੰਤਰੀ ਨੇ ਸਮਾਰੋਹ ਵਿਚ ਸਵੈ-ਸਹਾਇਤਾ ਸਮੂਹਾਂ ਦੀਆਂ ਭੈਣਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ 100 ਕਰੋੜ ਰੁਪਏ ਦੇ ਵਿਆਜ ਰਹਿਤ ਕਰਜ਼ੇ ਵੀ ਪ੍ਰਦਾਨ ਕੀਤੇ।