ਅਮਨ ਸਹਿਰਾਵਤ ਦੀਆਂ ਸ਼ਾਨਦਾਰ ਲੜੰਤਾਂ

0
172

ਪੈਰਿਸ : 21 ਸਾਲਾ ਭਲਵਾਨ ਅਮਨ ਸਹਿਰਾਵਤ ਵੀਰਵਾਰ ਅਲਬਾਨੀਆ ਦੇ ਸਾਬਕਾ ਵਿਸ਼ਵ ਚੈਂਪੀਅਨ ਜ਼ੇਲਿਮਖਾਨ ਅਬਕਾਰੋਵ ਨੂੰ 57 ਕਿੱਲੋ ਭਾਰ ਵਰਗ ਵਿਚ ਹਰਾ ਕੇ ਸੈਮੀਫਾਈਨਲ ’ਚ ਪੁੱਜ ਗਿਆ। ਅਮਨ ਨੇ 12-0 ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਅਮਨ ਦਾ ਸੈਮੀਫਾਈਨਲ ਵਿਚ ਜਾਪਾਨ ਦੇ ਰੀ ਹਿਗੁਚੀ ਨਾਲ ਮੁਕਾਬਲਾ ਹੋਣਾ ਸੀ। ਇਸ ਤੋਂ ਪਹਿਲਾਂ ਅਮਨ ਸਵੇਰੇ ਮੈਸੇਡੀਨੀਅਨ ਭਲਵਾਨ ਵਲਾਦੀਮੀਰ ਏਗੋਰੋਵ ਨੂੰ 10-0 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਪੁੱਜਾ ਸੀ। ਮਹਿਲਾ ਭਲਵਾਨ ਅੰਸ਼ੂ ਮਲਿਕ ਨੇ 57 ਕਿੱਲੋ ਭਾਰ ਵਰਗ ਵਿਚ ਕਾਫੀ ਮਿਹਨਤ ਕੀਤੀ, ਪਰ ਅਮਰੀਕਾ ਦੀ ਤਜਰਬੇਕਾਰ ਹੈਲੇਨ ਲੂਈਸ ਹੱਥੋਂ ਪ੍ਰੀ-ਕੁਆਰਟਰ ਫਾਈਨਲ ਵਿਚ 2-7 ਨਾਲ ਮਾਤ ਖਾ ਗਈ।

LEAVE A REPLY

Please enter your comment!
Please enter your name here