ਚੰਡੀਗੜ੍ਹ (ਕਿ੍ਰਸ਼ਨ ਗਰਗ)-ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਵਿਨੇਸ਼ ਫੋਗਾਟ ਹਰਿਆਣਾ ਦੀ ਬੇਟੀ ਹੈ ਅਤੇ ਉਸ ਦੇ ਉਲੰਪਿਕ ਵਿਚ ਕੀਤੇ ਪ੍ਰਦਰਸ਼ਨ ’ਤੇ ਸਾਨੂੰ ਮਾਣ ਹੈ। ਵਿਨੇਸ਼ ਨੇ ਨਾ ਸਿਰਫ ਹਰਿਆਣਾ ਦਾ, ਸਗੋਂ ਭਾਰਤ ਦਾ ਨਾਂਅ ਕੌਮਾਂਤਰੀ ਪੱਧਰ ’ਤੇ ਰੋਸ਼ਨ ਕੀਤਾ ਹੈ। ਕਿਸੇ ਵੀ ਕਾਰਨਾਂ ਤੋਂ ਉਹ ਭਲੇ ਹੀ ਉਲੰਪਿਕ ਦਾ ਫਾਈਨਲ ਨਾ ਖੇਡ ਪਾਈ ਹੋਵੇ, ਪਰ ਸਾਡੇ ਸਾਰਿਆਂ ਲਈ ਉਹ ਇਕ ਚੈਂਪੀਅਨ ਹੈ। ਇਸ ਲਈ ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਵਿਨੇਸ਼ ਫੋਗਾਟ ਨੂੰ ਉਲੰਪਿਕ ਸਿਲਵਰ ਮੈਡਲ ਜੇਤੂ ਦੇ ਸਮਾਨ ਇਨਾਮ ਅਤੇ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੂੰ ਵੀ ਉਲੰਪਿਕ ਵਿਚ ਮੈਡਲ ਹਾਸਲ ਕਰਨ ’ਤੇ ਵਧਾਈ ਦਿੱਤੀ।



