ਨਵੀਂ ਦਿੱਲੀ : ਏਮਜ਼ ਅਤੇ ਸਫਦਰਜੰਗ ਸਮੇਤ ਦਿੱਲੀ ਦੇ ਕਈ ਹਸਪਤਾਲਾਂ ਅਤੇ ਮਾਲ ਨੂੰ ਮੰਗਲਵਾਰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀਆਂ ਈਮੇਲਾਂ ਪ੍ਰਾਪਤ ਹੋਈਆਂ।
ਫਾਇਰ ਸਰਵਿਸ ਦੇ ਅਧਿਕਾਰੀ ਨੇ ਦੱਸਿਆ ਕਿ ਨੰਗਲੋਈ ਦੇ ਹਸਪਤਾਲ ਤੋਂ ਬਾਅਦ ਦੁਪਹਿਰ 1.04 ਵਜੇ ਅਤੇ ਚਾਣਕਿਆ ਪੁਰੀ ਦੇ ਪ੍ਰਾਈਮਸ ਹਸਪਤਾਲ ਤੋਂ ਬਾਅਦ ਦੁਪਹਿਰ 1.07 ਵਜੇ ਸੂਚਨਾ ਮਿਲੀ ਕਿ ਧਮਕੀ ਵਾਲੀ ਈਮੇਲ ਮਿਲੀ ਹੈ। ਈਮੇਲ ’ਚ ਏਮਜ਼, ਸਫਦਰਜੰਗ, ਅਪੋਲੋ, ਮੂਲਚੰਦ, ਮੈਕਸ ਅਤੇ ਸਰ ਗੰਗਾ ਰਾਮ ਹਸਪਤਾਲ ਸਮੇਤ ਲਗਪਗ 50 ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੀ ਸੂਚੀ ਸੀ।




