ਅਜਮੇਰ ਜਬਰ-ਜਨਾਹ ਕੇਸ ’ਚ 6 ਦੋਸ਼ੀਆਂ ਨੂੰ ਉਮਰ ਕੈਦ

0
159

ਅਜਮੇਰ : ਇੱਥੇ 100 ਵਿਦਿਆਰਥਣਾਂ ਨਾਲ ਸਮੂਹਕ ਜਬਰ ਜਨਾਹ ਅਤੇ ਬਲੈਕਮੇਲ ਦੇ ਮਾਮਲੇ ’ਚ ਮੰਗਲਵਾਰ ਵਿਸ਼ੇਸ਼ ਪੋਕਸੋ ਅਦਾਲਤ ਨੇ ਛੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਉਨ੍ਹਾਂ ’ਤੇ 5-5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਨਫੀਸ ਚਿਸ਼ਤੀ, ਨਸੀਮ, ਸਲੀਮ ਚਿਸ਼ਤੀ, ਸੋਹਿਤ ਗਨੀ, ਸਈਦ ਜ਼ਮੀਰ ਹੁਸੈਨ ਅਤੇ ਇਕਬਾਲ ਭਾਟੀ ਨੂੰ ਸਜ਼ਾ ਸੁਣਾਈ ਗਈ ਹੈ। 1992 ਦੀ ਘਟਨਾ ’ਚ 100 ਤੋਂ ਵੱਧ ਸਕੂਲ ਤੇ ਕਾਲਜ ਦੀਆਂ ਵਿਦਿਆਰਥਣਾਂ ਸ਼ਿਕਾਰ ਹੋਈਆਂ ਸਨ। 18 ਦੋਸ਼ੀਆਂ ਵਿੱਚੋਂ 9 ਨੂੰ ਪਹਿਲਾਂ ਹੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇੱਕ ਦੋਸ਼ੀ ਦੂਜੇ ਮਾਮਲੇ ’ਚ ਜੇਲ੍ਹ ’ਚ ਸਜ਼ਾ ਕੱਟ ਰਿਹਾ ਹੈ। ਇੱਕ ਨੇ ਖੁਦਕੁਸ਼ੀ ਕਰ ਲਈ ਸੀ। ਵਾਰਦਾਤ ਦਾ ਖੁਲਾਸਾ ਹੋਣ ਤੋਂ ਬਾਅਦ ਇੱਕ ਫਰਾਰ ਹੋ ਗਿਆ ਸੀ। ਵਿਦਿਆਰਥਣਾਂ ਨੂੰ ਲਾਲਚ ਦੇ ਕੇ ਨੰਗੀਆਂ ਤਸਵੀਰਾਂ ਖਿੱਚੀਆਂ ਗਈਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਜਬਰ ਜਨਾਹ ਕੀਤਾ ਗਿਆ। ਇਸ ਮਾਮਲੇ ’ਚ ਅਜਮੇਰ ਯੂਥ ਕਾਂਗਰਸ ਦਾ ਪ੍ਰਧਾਨ ਫਾਰੂਕ ਚਿਸ਼ਤੀ ਅਤੇ ਅਨਵਰ ਚਿਸ਼ਤੀ ਵੀ ਮੁਲਜ਼ਮ ਸਨ।

LEAVE A REPLY

Please enter your comment!
Please enter your name here