ਜੈਪੁਰ : ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਆਗੂਆਂ ਨੂੰ ਵਿਦੇਸ਼ਾਂ ’ਚੋਂ ਪੈਸਾ ਆਉਦਾ ਹੈ, ਜਿਸ ਕਰਕੇ ਉਹ ਮੁਜ਼ਾਹਰੇ ਕਰਦੇ ਹਨ। ਬੁੱਧਵਾਰ ਰਾਜਸਥਾਨ ਤੋਂ ਰਾਜ ਸਭਾ ਲਈ ਭਾਜਪਾ ਉਮੀਦਵਾਰ ਵਜੋਂ ਨਾਮਜ਼ਦਗੀ ਕਾਗਜ਼ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਰ ਫਸਲ ’ਤੇ ਐੱਮ ਐੱਸ ਪੀ ਦਿੱਤੀ ਗਈ ਹੈ। ਪੰਜਾਬ ਤੇ ਹਰਿਆਣਾ ਵਿਚ ਸਾਰੀਆਂ ਫਸਲਾਂ ’ਤੇ ਐੱਮ ਐੱਸ ਪੀ ਦਿੱਤੀ ਜਾਂਦੀ ਹੈ। ਪੰਜਾਬ ਦਾ ਕੋਈ ਕਿਸਾਨ ਨਿਰਾਸ਼ ਨਹੀਂ, ਸਭ ਬਹੁੁਤ ਖੁਸ਼ ਹਨ। ਕਿਸਾਨਾਂ ਕੋਲ ਏਨਾ ਸਮਾਂ ਕਿੱਥੇ ਕਿ ਉਹ ਆਪਣੇ ਖੇਤਾਂ ਦਾ ਕੰਮ ਛੱਡ ਕੇ ਮੁਜ਼ਾਹਰੇ ਕਰਨ। ਸਭ ਕਿਸਾਨ ਆਗੂਆਂ ਕਰਕੇ ਹੋ ਰਿਹਾ ਹੈ, ਜਿਨ੍ਹਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਆ ਰਹੀ ਹੈ।
ਬਿੱਟੂ ਨੇ ਕਿਹਾ ਕਿ ਜੇ ਕਿਸਾਨ ਮਿਲਣ ਤੇ ਗੱਲਬਾਤ ਕਰਨ ਦਿੱਲੀ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੋਈ ਨਹੀਂ ਰੋਕੇਗਾ, ਬੰਬ, ਹਥਿਆਰ ਤੇ �ਿਪਾਨ ਲੈ ਕੇ ਜਾਣਗੇ ਤਾਂ ਹਰ ਕੋਈ ਰੋਕੇਗਾ। ਲੋਕਾਂ ਨੇ ਦੇਖਿਆ ਹੈ ਕਿ ਕਿਸਾਨ ਆਗੂ ਸੰਸਦ ਭਵਨ ਵਿਚ ਗਏ ਅਤੇ ਇਕ ਵਾਰ ਨਹੀਂ, ਸਗੋਂ ਦੋ ਵਾਰ ਰਾਹੁਲ ਗਾਂਧੀ ਨੂੰ ਮਿਲੇ।
ਬਿੱਟੂ ਨੇ ਇਹ ਦੋਸ਼ ਵੀ ਲਾਇਆ ਕਿ ਕਿਸਾਨ ਆਗੂ ਪੰਜਾਬ ਦੇ ਕਿਸਾਨਾਂ ਨੂੰ ਗੰੁਮਰਾਹ ਕਰ ਰਹੇ ਹਨ। ਨੈਸ਼ਨਲ ਹਾਈਵੇ ਹੋਵੇ, ਏਅਰਪੋਰਟ ਹੋਵੇ ਜਾਂ ਰੇਲਵੇ ਟਰੈਕ ਹੋਵੇ, ਇਹ ਇਕ ਇੰਚ ਵੀ ਬਣਨ ਨਹੀਂ ਦਿੰਦੇ। ਬਲੈਕਮੇਲ ਕਰ ਰਹੇ ਹਨ। ਕਿਸਾਨ ਜ਼ਮੀਨ ਦੇਣ ਲਈ ਤਿਆਰ ਹਨ, ਪਰ ਕੁਝ ਆਗੂ ਉਨ੍ਹਾਂ ਨੂੰ ਭੜਕਾਉਦੇ ਹਨ, ਜਦਕਿ ਪ੍ਰੋਜੈਕਟਾਂ ਨਾਲ ਪੰਜਾਬ ਨੂੰ ਫਾਇਦਾ ਹੋਵੇਗਾ।
ਬਿੱਟੂ ਵੱਲੋਂ ਕਾਗਜ਼ ਦਾਖਲ ਕਰਨ ਵੇਲੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਉਪ ਮੁੱਖ ਮੰਤਰੀ ਦੀਆ ਕੁਮਾਰੀ ਤੇ ਪ੍ਰੇਮ ਚੰਦ ਬੈਰਵਾ ਅਤੇ ਰਾਜ ਮੰਤਰੀ ਜੋਗਾਰਾਮ ਪਟੇਲ ਵੀ ਉਨ੍ਹਾ ਦੇ ਨਾਲ ਸਨ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਬਿੱਟੂ ਦੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੇਂਦਰ ਵਿਚ ਬਿੱਟੂ ਦੀ ਸਰਕਾਰ ਹੈ, ਜਾਂਚ ਕਰ ਲਵੇ ਕਿ ਕਿਸ ਨੂੰ ਬਾਹਰੋਂ ਪੈਸੇ ਮਿਲਦੇ ਹਨ। ਉਨ੍ਹਾ ਕਿਹਾ ਕਿ ਕਿਸਾਨ ਹੱਕ ਦੀ ਲੜਾਈ ਲੜ ਰਹੇ ਹਨ, ਭੀਖ ਨਹੀਂ ਮੰਗ ਰਹੇ।