ਸ਼ਿਮਲਾ : ਹਿਮਾਚਲ ਸਰਕਾਰ ਸੈਰਸਪਾਟੇ ਨੂੰ ਬੜ੍ਹਾਵਾ ਦੇਣ ਲਈ ਚੰਡੀਗੜ੍ਹ, ਕੁੱਲੂ ਤੇ ਧਰਮਸ਼ਾਲਾ ਲਈ ਨਵੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਏਅਰਲਾਈਨਾਂ ਨਾਲ ਇਸ ਬਾਰੇ ਗੱਲਬਾਤ ਹੋ ਚੁੱਕੀ ਹੈ।
ਸਰਕਾਰ ਨੂੰ ਆਸ ਹੈ ਕਿ ਕੁੱਲੂ ਤੇ ਧਰਮਸ਼ਾਲਾ ਲਈ ਸਿੱਧੀਆਂ ਉਡਾਣਾਂ ਦਾ ਸੈਰਸਪਾਟਾ ਖੇਤਰ ਨੂੰ ਕਾਫੀ ਫਾਇਦਾ ਹੋਵੇਗਾ। ਇਸ ਵੇਲੇ ਦਿੱਲੀ-ਸ਼ਿਮਲਾ-ਦਿੱਲੀ ਅਤੇ ਸ਼ਿਮਲਾ-ਧਰਮਸ਼ਾਲਾ-ਸ਼ਿਮਲਾ ਰੋਜ਼ਾਨਾ ਉਡਾਣਾਂ ਹਨ। ਅੰਮਿ੍ਰਤਸਰ-ਸ਼ਿਮਲਾ-ਅੰਮਿ੍ਰਤਸਰ ਅਤੇ ਅੰਮਿ੍ਰਤਸਰ-ਕੁੱਲੂ-ਅੰਮਿ੍ਰਤਸਰ ਹਫਤੇ ਵਿਚ ਤਿੰਨ ਉਡਾਣਾਂ ਹਨ। ਸਰਕਾਰ ਕਾਂਗੜਾ ਜ਼ਿਲ੍ਹੇ ਵਿਚ ਰੱਕੜ ਤੇ ਪਾਲਮਪੁਰ, ਕਿੰਨੌਰ ਜ਼ਿਲ੍ਹੇ ਵਿਚ ਰੇਕੋਂਗ ਪੇਓ ਅਤੇ ਚੰਬਾ ਵਿਚ ਹੈਲੀਪੋਰਟ ਵੀ ਬਣਾ ਰਹੀ ਹੈ।




