ਨਵੀਂ ਦਿੱਲੀ : ਆਪਣੀ ਫਿਲਮ ‘ਐਮਰਜੈਂਸੀ’ ਨੂੰ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਤੋਂ ਪ੍ਰਮਾਣ ਪੱਤਰ ਨਾ ਮਿਲਣ ਅਤੇ 6 ਸਤੰਬਰ ਨੂੰ ਪ੍ਰਸਤਾਵਤ ਇਸ ਦਾ ਪ੍ਰਦਰਸ਼ਨ ਅੱਧ-ਵਿਚਾਲੇ ਲਟਕਣ ਵਿਚਾਲੇ ਅਦਾਕਾਰਾ ਕੰਗਣਾ ਰਣੌਤ ਨੇ ਸੋਮਵਾਰ ਕਿਹਾ ਕਿ ਇਹ ਬਹੁਤ ਹੀ ਅਫਸੋਸਨਾਕ ਅਤੇ ਅਨਿਆਂਪੂਰਨ ਹੈ ਕਿ ਸੈਂਸਰਸ਼ਿਪ ਸਿਰਫ ਉਸ ਦੀ ਫਿਲਮ ਵਾਸਤੇ ਹੈ | ਸਿਰਫ ਇਤਿਹਾਸਕ ਤੱਥਾਂ ‘ਤੇ ਫਿਲਮ ਬਣਾਉਣ ਵਾਲਿਆਂ ‘ਤੇ ਸੈਂਸਰਸ਼ਿਪ ਹੈ, ਪਰ ਹਿੰਸਾ ਤੇ ਨੰਗੇਜ਼ ਦਿਖਾਇਆ ਜਾ ਸਕਦਾ ਹੈ |