ਸਕੂਲ ਦੇ ਗੇਟ ਅੱਗੇ ਖੜ੍ਹੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਬੱਸ ਨੇ ਦਰੜਿਆ, 11 ਮੌਤਾਂ

0
212

ਸ਼ਿੰਗਾਈ : ਚੀਨ ਦੇ ਪੂਰਬੀ ਸੂਬੇ ’ਚ ਇੱਕ ਸਕੂਲ ਬੱਸ ਨੇ ਵਿਦਿਆਰਥੀਆਂ ਤੇ ਮਾਪਿਆਂ ਦੇ ਇੱਕ ਗਰੁੱਪ ਨੂੰ ਦਰੜ ਦਿੱਤਾ।ਇਸ ਹਾਦਸੇ ’ਚ 11 ਤੋਂ ਵੱਧ ਮੌਤਾਂ ਹੋਣ ਦੀ ਖਬਰ ਹੈ।ਦੱਸਿਆ ਜਾ ਰਿਹਾ ਹੈ ਕਿ ਬੱਚੇ ਤੇ ਮਾਪੇ ਸਕੂਲ ਦੇ ਗੇਟ ਅੱਗੇ ਖੜ੍ਹੇ ਸਨ।ਇਸ ਦੌਰਾਨ ਸਕੂਲ ਦੀ ਬੇਕਾਬੂ ਬੱਸ ਨੇ ਉਨ੍ਹਾਂ ਨੂੰ ਦਰੜ ਦਿੱਤਾ।ਮੰਗਲਵਾਰ ਨੂੰ ਸ਼ਾਂਦੋਂਗ ਸੂਬੇ ’ਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਇਕ ਸਮੂਹ ਨੂੰ ਬੱਸ ਨੇ ਕੁਚਲ ਦਿੱਤਾ।ਇਸ ਹਾਦਸੇ ’ਚ 11 ਲੋਕਾਂ ਦੀ ਮੌਤ ਹੋ ਗਈ ਅਤੇ 13 ਜ਼ਖਮੀ ਹੋ ਗਏ।ਸਵੇਰੇ 7 ਵਜੇ ਤਾਈਆਨ ਸ਼ਹਿਰ ਦੇ ਇਕ ਸਕੂਲ ਦੇ ਗੇਟ ’ਤੇ ਵਿਦਿਆਰਥੀ ਅਤੇ ਮਾਪੇ ਇੰਤਜ਼ਾਰ ਕਰ ਰਹੇ ਸਨ, ਇਸੇ ਦੌਰਾਨ ਹੀ ਹਾਦਸਾ ਵਾਪਰ ਗਿਆ।ਡੋਂਗਪਿੰਗ ਕਾਉਟੀ ਪੁਲਸ ਵਿਭਾਗ ਨੇ ਕਿਹਾ ਕਿ ਜਾਨਾਂ ਗੁਆਉਣ ਵਾਲਿਆਂ ਵਿੱਚ ਛੇ ਮਾਪੇ ਅਤੇ ਪੰਜ ਵਿਦਿਆਰਥੀ ਸ਼ਾਮਲ ਹਨ।ਜ਼ਖਮੀਆਂ ’ਚੋਂ ਇਕ ਦੀ ਹਾਲਤ ਨਾਜ਼ੁਕ ਹੈ, ਜਦਕਿ ਬਾਕੀਆਂ ਦੀ ਹਾਲਤ ਸਥਿਰ ਹੈ।ਬੱਸ ਡਰਾਈਵਰ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here