ਪੋਰਬੰਦਰ : ਭਾਰਤੀ ਤੱਟ ਰੱਖਿਅਕ (ਆਈ ਸੀ ਜੀ) ਦਾ ਹੈਲੀਕਾਪਟਰ ਇੱਕ ਬਚਾਅ ਮੁਹਿੰਮ ਦੌਰਾਨ ਗੁਜਰਾਤ ਦੇ ਪੋਰਬੰਦਰ ਤੱਟ ਦੇ ਨੇੜੇ ਅਰਬ ਸਾਗਰ ’ਚ ਹਾਦਸਾਗ੍ਰਸਤ ਹੋਣ ਕਾਰਨ ਚਾਲਕ ਦਲ ਦੇ ਤਿੰਨ ਮੈਂਬਰ ਲਾਪਤਾ ਹੋ ਗਏ ਹਨ। ਆਈ ਸੀ ਜੀ ਨੇ ਕਿਹਾ ਕਿ ਇਹ ਘਟਨਾ ਸੋਮਵਾਰ ਰਾਤ ਨੂੰ ਵਾਪਰੀ ਅਤੇ ਐਡਵਾਂਸਡ ਲਾਈਟ ਹੈਲੀਕਾਪਟਰ (ਏ ਐੱਲ ਐੱਚ) ’ਚ ਸਵਾਰ ਚਾਰ ਅਮਲੇ ਦੇ ਮੈਂਬਰਾਂ ਵਿੱਚੋਂ ਇੱਕ ਨੂੰ ਬਚਾ ਲਿਆ ਗਿਆ ਹੈ, ਪਰ ਤਿੰਨ ਹੋਰਾਂ ਦੀ ਭਾਲ ਲਈ ਮੁਹਿੰਮ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਹੈਲੀਕਾਪਟਰ ਨੂੰ ਪੋਰਬੰਦਰ ਗੁਜਰਾਤ ਦੇ ਨੇੜੇ ਮੋਟਰ ਟੈਂਕਰ ਹਰੀ ਲੀਲਾ ਤੋਂ ਇੱਕ ਜ਼ਖਮੀ ਚਾਲਕ ਦਲ ਦੇ ਮੈਂਬਰ ਨੂੰ ਕੱਢਣ ਲਈ ਰਾਤ 11 ਵਜੇ ਲਾਂਚ ਕੀਤਾ ਗਿਆ ਸੀ।ਇਸ ਦੌਰਾਨ ਹੈਲੀਕਾਪਟਰ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਅਤੇ ਸਮੁੰਦਰ ’ਚ ਜਾ ਡਿੱਗਿਆ।ਇੱਕ ਚਾਲਕ ਦਲ ਦੇ ਮੈਂਬਰ ਨੂੰ ਬਚਾਅ ਲਿਆ ਗਿਆ, ਪਰ ਬਾਕੀ ਤਿੰਨ ਚਾਲਕ ਦਲ ਦੇ ਮੈਂਬਰਾਂ ਦੀ ਭਾਲ ਜਾਰੀ ਹੈ।