23.1 C
Jalandhar
Thursday, September 19, 2024
spot_img

ਅੰਕੁਸ਼ ਭਈਆ ਗਰੋਹ ਦੇ 7 ਗੈਂਗਸਟਰ ਗਿ੍ਰਫ਼ਤਾਰ

ਜਲੰਧਰ (ਸ਼ੈਲੀ ਐਲਬਰਟ)
ਜਲੰਧਰ ਦਿਹਾਤੀ ਪੁਲਸ ਨੇ ਬਦਨਾਮ ਅੰਕੁਸ਼ ਭਈਆ ਗਰੋਹ ਦੇ ਸੱਤ ਮੈਂਬਰਾਂ ਨੂੰ ਗਿ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਵਿਕਰਮ ਬਰਾੜ, ਗੋਲਡੀ ਬਰਾੜ, ਰਿੰਦਾ ਬਾਬਾ ਅਤੇ ਰਵੀ ਬਲਾਚੌਰੀਆ ਸਮੇਤ ਵੱਡੇ ਅਪਰਾਧਕ ਗਰੋਹਾਂ ਨਾਲ ਜੁੜੇ ਹੋਏ ਹਨ।
ਫੜੇ ਗਏ ਸੱਤ ਵਿਅਕਤੀਆਂ ਦੀ ਪਛਾਣ ਅੰਕੁਸ਼ ਸੱਭਰਵਾਲ ਉਰਫ ਭਾਯਾ ਵਾਸੀ ਮੁਹੱਲਾ ਰਿਸ਼ੀ ਨਗਰ, ਨਕੋਦਰ, ਪੰਕਜ ਸੱਭਰਵਾਲ ਉਰਫ਼ ਪੰਕੂ ਵਾਸੀ ਮੁਹੱਲਾ ਰਿਸ਼ੀ ਨਗਰ ਨਕੋਦਰ, ਵਿਸ਼ਾਲ ਸੱਭਰਵਾਲ ਉਰਫ ਭੱਠੂ ਵਾਸੀ ਰਿਸ਼ੀ ਨਗਰ ਨਕੋਦਰ, ਹਰਮਨਪ੍ਰੀਤ ਸਿੰਘ ਉਰਫ਼ ਹਰਮਨ ਵਾਸੀ ਮੁਹੱਲਾ ਰੌਂਤਾ, ਨਕੋਦਰ, ਜਸਕਰਨ ਸਿੰਘ ਪੁਰੇਵਾਲ ਉਰਫ ਕਰਨ ਉਰਫ ਜੱਸਾ ਵਾਸੀ ਮੁਹੱਲਾ ਗੌਂਸ, ਨਕੋਦਰ, ਆਰੀਅਨ ਸਿੰਘ ਵਾਸੀ ਪਿੰਡ ਨਮਾਜ਼ੀਪੁਰ, ਥਾਣਾ ਸ਼ਾਹਕੋਟ ਤੇ ਰੁਪੇਸ਼ ਕੁਮਾਰ ਵਾਸੀ ਰਿਸ਼ੀ ਨਗਰ, ਨਕੋਦਰ ਵਜੋਂ ਹੋਈ ਹੈ।ਮਾਮਲੇ ਵਿੱਚ ਕਰਨ ਸਭਰਵਾਲ ਉਰਫ਼ ਕਨੂੰ ਅਤੇ ਦਲਬੀਰ ਸਿੰਘ ਉਰਫ਼ ਹਰਮਨ ਉਰਫ਼ ਭੋਲਾ ਉਰਫ਼ ਲੰਗੜਾ ਨੂੰ ਨਾਮਜ਼ਦ ਕੀਤਾ ਗਿਆ ਹੈ। ਹੁਸ਼ਿਆਰਪੁਰ ਦਾ ਰਹਿਣ ਵਾਲਾ ਦੀਬੂ ਵੀ ਇਸ ਮਾਮਲੇ ਵਿੱਚ ਲੋੜੀਂਦਾ ਹੈ।ਮੀਡੀਆ ਨਾਲ ਗੱਲ ਕਰਦਿਆਂ ਐੱਸ ਐੱਸ ਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਸੰਗਠਤ ਅਪਰਾਧਾਂ ਖਿਲਾਫ਼ ਚੱਲ ਰਹੀ ਕਾਰਵਾਈ ਵਿੱਚ ਇਹ ਇੱਕ ਵੱਡੀ ਸਫਲਤਾ ਹੈ। ਇਨ੍ਹਾਂ ਅਪਰਾਧੀਆਂ ਦੀ ਗਿ੍ਰਫਤਾਰੀ ਇਨ੍ਹਾਂ ਹਿੰਸਕ ਗਰੋਹਾਂ ਦੀ ਰੀੜ੍ਹ ਦੀ ਹੱਡੀ ਨੂੰ ਤੋੜਨ ਵਿੱਚ ਇੱਕ ਮਹੱਤਵਪੂਰਨ ਜਿੱਤ ਹੈ।ਇਸ ਸਮੁੱਚੀ ਕਾਰਵਾਈ ਦੀ ਅਗਵਾਈ ਆਈ ਪੀ ਐੱਸ ਅਧਿਕਾਰੀ ਜਸਰੂਪ ਕੌਰ ਬਾਠ ਐੱਸ ਪੀ ਇਨਵੈਸਟੀਗੇਸ਼ਨ ਨੇ ਕੀਤੀ, ਜਿਸ ਵਿੱਚ ਡੀ ਐੱਸ ਪੀ ਇਨਵੈਸਟੀਗੇਸ਼ਨ ਲਖਵੀਰ ਸਿੰਘ ਦੀ ਦੇਖ-ਰੇਖ ਵਿੱਚ ਇੰਚਾਰਜ ਸੀ ਆਈ ਏ ਸਟਾਫ ਪੁਸ਼ਪ ਬਾਲੀ ਅਤੇ ਐੱਸ ਐੱਚ ਓ ਸਿਟੀ ਥਾਣਾ ਸੰਜੀਵ ਕਪੂਰ ਦੀ ਅਗਵਾਈ ਵਿੱਚ ਦੋ ਪੁਲਸ ਪਾਰਟੀਆਂ ਸ਼ਾਮਲ ਸਨ।ਪੁਲਸ ਟੀਮਾਂ ਨੇ ਨਕੋਦਰ ਸ਼ਹਿਰ ਦੇ ਜੀ.ਟੀ. ਰੋਡ ਸਥਿਤ ਮਾਲੜੀ ਪਿੰਡ ਨੇੜੇ ਇੱਕ ਨਾਕਾ ਲਗਾਇਆ, ਜਿੱਥੇ ਉਨ੍ਹਾਂ ਇੱਕ ਚਿੱਟੇ ਰੰਗ ਦੀ ਕਾਰ ਨੂੰ ਰੋਕਿਆ। ਕਾਬੂ ਕੀਤੇ ਵਿਅਕਤੀ ਭਾਰੀ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਪਾਸ 1000 ਅਲਪਰਾਜ਼ੋਲਮ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਕਾਰਵਾਈ ਦੌਰਾਨ ਜ਼ਬਤ ਕੀਤੇ ਗਏ ਗੈਰ-ਕਾਨੂੰਨੀ ਹਥਿਆਰਾਂ ਵਿੱਚ ਚਾਰ ਪਿਸਤੌਲ- ਦੋ .30 ਬੋਰ ਪਿਸਤੌਲ, ਇੱਕ .32 ਬੋਰ ਦਾ ਪਿਸਤੌਲ ਅਤੇ ਇੱਕ .315 ਬੋਰ ਦੇਸੀ ਪਿਸਤੌਲ ਸਮੇਤ ਸੱਤ ਜ਼ਿੰਦਾ ਕਾਰਤੂਸ ਸ਼ਾਮਲ ਹਨ। ਪੁਲਸ ਨੇ ਹੁਸ਼ਿਆਰਪੁਰ ਵਿੱਚ ਬੈਂਕ ਲੁੱਟਣ ਅਤੇ ਵਿਰੋਧੀ ਗਰੋਹ ਦੇ ਮੈਂਬਰਾਂ ਦੇ ਕਤਲ ਨੂੰ ਅੰਜਾਮ ਦੇਣ ਦੇ ਗੈਂਗ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ।
ਮੁੱਢਲੀ ਤਫ਼ਤੀਸ਼ ਦੌਰਾਨ ਫੜੇ ਗਏ ਸ਼ੱਕੀਆਂ ਨੇ ਅਹਿਮ ਜਾਣਕਾਰੀਆਂ ਦਾ ਖੁਲਾਸਾ ਕੀਤਾ। ਕਾਰ ਦੇ ਮਾਲਕ, ਜਿਸ ਦੀ ਪਛਾਣ ਰੁਪੇਸ਼ ਵਜੋਂ ਹੋਈ ਹੈ, ਨੇ ਮੁਲਜ਼ਮਾਂ ਨੂੰ ਲੌਜਿਸਟਿਕਲ ਸਹਾਇਤਾ ਅਤੇ ਪਨਾਹ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਪੁਲਿਸ ਕਰਮਚਾਰੀ ਆਰੀਅਨ ਸਿੰਘ ਨੇ ਕਥਿਤ ਤੌਰ ’ਤੇ ਸ਼ੱਕੀਆਂ ਦੀ ਤਰਫੋਂ ਹਥਿਆਰਾਂ ਅਤੇ ਗੈਰ-ਕਾਨੂੰਨੀ ਪਦਾਰਥਾਂ ਦੇ ਭੰਡਾਰਨ ਦੀ ਸਹੂਲਤ ਦਿੱਤੀ ਸੀ। ਸਦਰ ਨਕੋਦਰ ਪੁਲਸ ਸਟੇਸ਼ਨ ਦੇ ਇੱਕ ਪੁਲਸ ਕਾਂਸਟੇਬਲ ਆਰੀਅਨ ਸਿੰਘ ਨੂੰ ਗਰੋਹ ਨੂੰ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ। ਆਰੀਅਨ ਲਗਭਗ 1.5 ਮਹੀਨਿਆਂ ਤੋਂ ਡਿਊਟੀ ਤੋਂ ਗੈਰ ਹਾਜ਼ਰ ਸੀ ਅਤੇ ਪਲਿਸ ਕਾਰਵਾਈਆਂ ਦੇ ਗੁਪਤ ਵੇਰਵਿਆਂ ਦਾ ਖੁਲਾਸਾ ਕਰਨ ਅਤੇ ਗੈਂਗਸਟਰਾਂ ਨੂੰ ਲੌਜਿਸਟਿਕਸ ਸਹਾਇਤਾ ਪ੍ਰਦਾਨ ਕਰਨ ਵਿੱਚ ਸ਼ਾਮਲ ਸੀ।ਕਾਰ ਮਾਲਕ ਰੁਪੇਸ਼, ਜਿਸ ਨੇ ਗਰੋਹ ਨੂੰ ਸੁਰੱਖਿਅਤ ਘਰ ਅਤੇ ਹਥਿਆਰਾਂ ਦੇ ਭੰਡਾਰ ਸਮੇਤ ਮਾਲੀ ਸਹਾਇਤਾ ਪ੍ਰਦਾਨ ਕੀਤੀ ਸੀ, ਨੂੰ ਵੀ ਗਿ੍ਰਫ਼ਤਾਰ ਕੀਤਾ ਗਿਆ ਹੈ। ਗਰੋਹ ਨੂੰ ਵੇਚਣ ਲਈ ਨਸ਼ਾ ਸਪਲਾਈ ਕਰਨ ਵਾਲੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਦੀਬੂ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਵਿਦੇਸ਼ੀ ਲਵਪ੍ਰੀਤ ਸਿੰਘ ਉਰਫ਼ ਲਾਡੀ ਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਰਵੀ ਬਲਾਚੌਰੀਆ ਨਾਲ ਜੁੜੇ ਮੁੱਖ ਆਗੂ ਅੰਕੁਸ਼ ’ਤੇ ਵਿਰੋਧੀ ਗਰੋਹ ਦੇ ਮੈਂਬਰਾਂ ਨੂੰ ਮਾਰਨ ਦੀ ਯੋਜਨਾ ਬਣਾਉਣ ਦਾ ਦੋਸ਼ ਹੈ। ਝਗੜੇ ਦੇ ਚੱਲਦਿਆਂ ਇਨ੍ਹਾਂ ਦੇ ਨਿਸ਼ਾਨੇ ’ਤੇ ਚਾਰ ਵਿਅਕਤੀ ਸਨ। ਹਮਲੇ ਲਈ ਬੰਦੂਕਾਂ ਲਾਡੀ ਅਤੇ ਵਿਸ਼ਾਲ ਸੱਭਰਵਾਲ ਨੇ ਮੁਹੱਈਆ ਕਰਵਾਈਆਂ ਸਨ ਅਤੇ ਇਕ ਬੰਦੂਕ ਪੁਲਸ ਨੇ ਪਹਿਲਾਂ ਹੀ ਬਰਾਮਦ ਕਰ ਲਈ ਹੈ। ਗਿ੍ਰਫ਼ਤਾਰ ਕੀਤੇ ਗਏ ਗਰੋਹ ਦੇ ਮੈਂਬਰਾਂ ਦਾ ਕਈ ਜ਼ਿਲ੍ਹਿਆਂ ਵਿੱਚ ਗੰਭੀਰ ਅਪਰਾਧਿਕ ਗਤੀਵਿਧੀਆਂ ਦਾ ਇਤਿਹਾਸ ਹੈ। ਇਹ ਰਿਕਾਰਡ ਸੰਗਠਿਤ ਅਪਰਾਧ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹਿੰਸਕ ਗਤੀਵਿਧੀਆਂ ਵਿੱਚ ਗਰੋਹ ਦੀ ਲੰਮੇ ਸਮੇਂ ਤੋਂ ਸ਼ਮੂਲੀਅਤ ਨੂੰ ਦਰਸਾਉਦੇ ਹਨ। ਇਸ ਸਬੰਧੀ ਥਾਣਾ ਨਕੋਦਰ ਵਿਖੇ ਅਸਲਾ ਐਕਟ ਦੀ ਧਾਰਾ 25, 54, 59 ਤਹਿਤ ਕੇਸ ਦਰਜ ਕੀਤਾ ਗਿਆ ਸੀ। ਗਿ੍ਰਫ਼ਤਾਰ ਵਿਅਕਤੀਆਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਪੱਧਰ ’ਤੇ ਵਿਆਪਕ ਨੈੱਟਵਰਕ ਦੀ ਜਾਂਚ ਕਰਨ ਲਈ ਪੁਲਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਗਰੋਹ ਦੇ ਦੋ ਹੋਰ ਮੈਂਬਰਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ, ਜੋ ਅਜੇ ਫ਼ਰਾਰ ਹਨ।

Related Articles

LEAVE A REPLY

Please enter your comment!
Please enter your name here

Latest Articles