23.9 C
Jalandhar
Thursday, October 17, 2024
spot_img

ਸ਼ੋਭਾ ਯਾਤਰਾ ਦੌਰਾਨ ਧਮਾਕਾ, 6 ਜ਼ਖਮੀ

ਹੁਸ਼ਿਆਰਪੁਰ : ਇਥੇ ਧਾਰਮਿਕ ਯਾਤਰਾ ਦੌਰਾਨ ਇਕ ਬੈਗ ਵਿਚ ਰੱਖੇ ਪਟਾਕਿਆਂ ਨੂੰ ਅੱਗ ਲੱਗਣ ਕਾਰਨ ਹੋਏ ਧਮਾਕੇ ’ਚ ਛੇ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਸੀ। ਪ੍ਰਹਿਲਾਦ ਨਗਰ ਇਲਾਕੇ ਵਿਚ ਹੋਏ ਧਮਾਕੇ ਕਾਰਨ ਆਸਪਾਸ ਦੀਆਂ ਦੁਕਾਨਾਂ ਅਤੇ ਮਕਾਨਾਂ ਦੀਆਂ ਖਿੜਕੀਆਂ ਨੂੰ ਵੀ ਨੁਕਸਾਨ ਪੁੱਜਿਆ। ਯਾਤਰਾ ਦੌਰਾਨ ਕੁੱਝ ਵਿਅਕਤੀਆਂ ਵੱਲੋਂ ਪਟਾਕੇ ਚਲਾਏ ਜਾ ਰਹੇ ਸਨ ਕਿ ਇਕ ਵਿਅਕਤੀ ਦੇ ਪਟਾਕਿਆਂ ਦੇ ਬੈਗ ਨੂੰ ਅੱਗ ਲੱਗ ਗਈ ਅਤੇ ਸਾਰੇ ਪਟਾਕੇ ਇੱਕੋ ਵੇਲੇ ਚੱਲ ਗਏ।

Related Articles

Latest Articles