ਲੇਬਰ ਕੋਡਜ਼ ਲਾਗੂ ਕਰਕੇ ਸਰਕਾਰ ਨੇ ਕਾਰਪੋਰੇਟਾਂ ਦਾ ਸਾਥ ਦਿੱਤਾ : ਧਾਲੀਵਾਲ

0
6

ਪਟਿਆਲ : ਮੋਦੀ ਸਰਕਾਰ ਵੱਲੋਂ 29 ਲੇਬਰ ਕਾਨੂੰਨ ਤੋੜ ਕੇ ਬਣਾਏ ਗਏ ਚਾਰ ਲੇਬਰ ਕੋਡਜ਼ ਨੂੰ ਪੰਜਾਬ ਦੀ ਮਾਨ ਸਰਕਾਰ ਵੱਲੋਂ ਰੂਲਜ ਬਣਾ ਕੇ ਲਾਗੂ ਕਰਨ ਦੇ ਵਿਰੋਧ ਵਿੱਚ ਸਹਾਇਕ ਕਿਰਤ ਕਮਿਸ਼ਨਰ ਦੇ ਦਫਤਰ ਦੇ ਸਾਹਮਣੇ ਬੁੱਧਵਾਰ ਪੰਜਾਬ ਏਟਕ ਦੇ ਸੱਦੇ ‘ਤੇ ਟਰੇਡ ਯੂਨੀਅਨ ਕੌਂਸਲ ਵੱਲੋਂ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਮੁਜ਼ਾਹਰੇ ਦੀ ਅਗਵਾਈ ਦਰਸ਼ਨ ਸਿੰਘ ਲੁਬਾਣਾ ਜਨਰਲ ਸਕੱਤਰ ਅਤੇ ਉਤਮ ਸਿੰਘ ਬਾਗੜੀ ਪ੍ਰਧਾਨ ਟਰੇਡ ਯੂਨੀਅਨ ਕੌਂਸਲ ਪਟਿਆਲਾ ਕਰ ਰਹੇ ਸਨ | ਰੋਸ ਮੁਜ਼ਾਹਰੇ ਵਿੱਚ ਪੰਜਾਬ ਏਟਕ ਦੇ ਪ੍ਰਧਾਨ ਨਿਰਮਲ ਸਿੰਘ ਧਾਲੀਵਾਲ ਉਚੇਚੇ ਤÏਰ ‘ਤੇ ਸ਼ਾਮਿਲ ਹੋਣ ਲਈ ਪੁੱਜੇ | ਮੁਜ਼ਾਰਾਕਾਰੀਆਂ ਨੂੰ ਦਰਸ਼ਨ ਸਿੰਘ ਲੁਬਾਣਾ ਅਤੇ ਉਤਮ ਸਿੰਘ ਬਾਗੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਮਜ਼ਦੂਰ ਵਿਰੋਧੀ ਲੇਬਰ ਕੋਡਜ਼ ਅਤੇ ਇਸ ਸਬੰਧੀ ਰੂਲਜ਼ ਬਣਾ ਕੇ ਲਾਗੂ ਕਰਨਾ ਸਾਬਿਤ ਕਰਦਾ ਹੈ ਕਿ ਮੋਦੀ ਅਤੇ ਆਪ ਦੀ ਸਰਕਾਰ ਵਿੱਚ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰਨ ਦੇ ਸਵਾਲ ‘ਤੇ ਕੋਈ ਵਖਰੇਵਾਂ ਨਹੀਂ | ਮਾਨ ਸਰਕਾਰ ਨੇ ਪੰਜਾਬ ਵਿੱਚ ਪੂਰੀ ਤਰ੍ਹਾਂ ਵੱਡੇ ਸਨਅਤਕਾਰਾਂ ਦੀ ਕਠਪੁਤਲੀ ਬਣ ਕੇ ਮਜ਼ਦੂਰਾਂ ਦੇ ਅਧਿਕਾਰ ਖੋਹਣ ਅਤੇ ਉਹਨਾਂ ਦੀ ਆਰਥਿਕ ਲੁੱਟ ਕਰਨ ਦੀ ਖੁੱਲ੍ਹੀ ਛੁੱਟੀ ਦੇ ਰੱਖੀ ਹੈ | ਪ੍ਰਭਾਵਸ਼ਾਲੀ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਪਹਿਲਾਂ ਹੀ ਪੰਜਾਬ ਦੇ ਮੁਲਾਜ਼ਮਾਂ, ਮਜ਼ਦੂਰਾਂ ਵਿਰੁੱਧ ਦੁਸ਼ਮਣਾਂ ਵਰਗਾ ਰਵੱਈਆ ਅਖਤਿਆਰ ਕਰਕੇ ਜ਼ੁਲਮ ਕਰ ਰਹੀ ਹੈ, ਉੱਥੇ ਉਸ ਨੇ ਹੁਣ ਪੰਜਾਬ ਵਿੱਚ ਲੇਬਰ ਕੋਡ ਲਾਗੂ ਕਰਨ ਦੇ ਰਸਤੇ ਵਿੱਚੋ ਰੁਕਾਵਟਾਂ ਦੂਰ ਕਰਦਿਆ ਰੂਲ ਬਣਾ ਕੇ ਲਾਗੂ ਕਰਕੇ ਮੁਲਾਜ਼ਮਾਂ, ਮਜ਼ਦੂਰਾਂ ਨਾਲ ਇੱਕ ਹੋਰ ਧਰੋਹ ਕਮਾਇਆ ਹੈ ਅਤੇ ਸਬੂਤ ਦਿੱਤਾ ਹੈ ਕਿ ਕਾਰਪੋਰੇਟ ਜੋ ਲੇਬਰ ਕਾਨੂੰਨਾਂ ਤੋਂ ਮੁਕਤੀ ਚਾਹੁੰਦੇ ਸਨ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਮੁਕੰਮਲ ਤÏਰ ‘ਤੇ ਖਤਮ ਕਰਨਾ ਚਾਹੁੰਦੇ ਸਨ, ਮਾਨ ਸਰਕਾਰ ਨੇ ਉਹਨਾਂ ਕਾਰਪੋਰੇਟਾਂ ਦੀ ਸੇਵਾ ਵਿੱਚ ਨਤਮਸਤਕ ਹੋ ਕੇ ਇਹ ਡਿਊਟੀ ਨਿਭਾਈ ਹੈ | ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਜਲਦੀ ਹੋਣ ਜਾ ਰਹੀਆਂ ਚੋਣਾਂ ਵਿੱਚ ਮੁਲਾਜ਼ਮ, ਮਜ਼ਦੂਰ ਇਸ ਸਰਕਾਰ ਦੇ ਵਿਰੁੱਧ ਭੁਗਤ ਕੇ ਹਿਸਾਬ-ਕਿਤਾਬ ਚੁਕਤਾ ਕਰ ਦੇਣਗੇ | ਜਿਨ੍ਹਾਂ ਹੋਰ ਆਗੂਆਂ ਨੇ ਮੁਜ਼ਾਹਰੇ ਨੂੰ ਸੰਬੋਧਨ ਕੀਤਾ, ਉਹਨਾਂ ਵਿੱਚ ਪ੍ਰਕਾਸ਼ ਸਿੰਘ ਲੁਬਾਣਾ, ਮੁਹੰਮਦ ਖਲੀਲ, ਰਜੇਸ਼ ਕੁਮਾਰ, ਦਿਨੇਸ਼ ਕੁਮਾਰ ਅਤੇ ਮੋਹਣ ਸਿੰਘ ਆਦਿ ਸ਼ਾਮਲ ਸਨ |