ਲੁਧਿਆਣਾ (ਐੱਮ ਐੱਸ ਭਾਟੀਆ)
3 ਦਸੰਬਰ ਨੂੰ ਲੁਧਿਆਣਾ ਜ਼ਿਲ੍ਹੇ ਵਿੱਚ ਜੇਲ੍ਹ ਭਰੋ ਮੁਹਿੰਮ ਦੀਆਂ ਤਿਆਰੀਆਂ ਤਹਿਤ ਜਗਰਾਓਾ ਬਲਾਕ ਦੀ ਮੀਟਿੰਗ ਹੋਈ, ਜਿਸ ਵਿੱਚ ਜ਼ਿਲ੍ਹਾ ਸਕੱਤਰ ਡੀ ਪੀ ਮÏੜ, ਜ਼ਿਲ੍ਹਾ ਸਹਾਇਕ ਸਕੱਤਰ ਚਮਕÏਰ ਸਿੰਘ ਅਤੇ ਡਾਕਟਰ ਗੁਰਪ੍ਰੀਤ ਰਤਨ ਸ਼ਾਮਿਲ ਹੋਏ | ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜਗਰਾਓਾ ਬਲਾਕ ਤੋਂ ਵੱਡੀ ਗਿਣਤੀ ਵਿੱਚ ਸਾਥੀ ਇਸ ਮੁਹਿੰਮ ਵਿੱਚ ਸ਼ਾਮਿਲ ਹੋਣਗੇ | ਮੀਟਿੰਗ ਦੀ ਪ੍ਰਧਾਨਗੀ ਗੁਰਦੀਪ ਮੋਤੀ ਨੇ ਕੀਤੀ | ਹੋਰਨਾਂ ਤੋਂ ਇਲਾਵਾ ਹੁਕਮ ਰਾਜ, ਅਵਤਾਰ ਸਿੰਘ ਗਗੜਾ, ਪਿ੍ਤਪਾਲ ਸਿੰਘ ਸਿੱਧੂ ਅਤੇ ਹੋਰ ਸਾਥੀ ਸ਼ਾਮਲ ਹੋਏ | ਇਸ ਮÏਕੇ ‘ਤੇ ਬੋਲਦਿਆਂ ਡੀ ਪੀ ਮÏੜ ਨੇ ਕਿਹਾ ਕਿ ਭਾਜਪਾ ਦਾ ਸੱਤਾ ਵਿੱਚ ਆਉਣਾ ਕੇਵਲ ਆਮ ਸੱਤਾ ਪ੍ਰਵਰਤਨ ਨਹੀਂ, ਬਲਕਿ ਇਕ ਵਿਚਾਰਧਾਰਕ ਪਰਿਵਰਤਨ ਹੈ, ਜੋ ਸਮਾਜ ‘ਤੇ ਠੋਸਿਆ ਜਾ ਰਿਹਾ ਹੈ | ਭਾਜਪਾ ਦੀ ਨੀਤੀ ਸਮਾਜ ਨੂੰ ਫਿਰਕੂ ਲੀਹਾਂ ‘ਤੇ ਵੰਡ ਕੇ ਹਿੰਦੂ ਰਾਸ਼ਟਰ ਦੀ ਸਥਾਪਨਾ ਕਰਨ ਦੀ ਹੈ | ਇਸੇ ਲਈ ਜਦੋਂ ਦੇਸ਼ ਬਰਤਾਨਵੀ ਬਸਤੀਵਾਦ ਦੇ ਖਿਲਾਫ ਲੜ ਰਿਹਾ ਸੀ ਤਾਂ ਆਰ ਐੱਸ ਐੱਸ ਉਹਨਾਂ ਨਾਲ ਰਲ ਕੇ ਇਨਕਲਾਬੀਆਂ ਦੇ ਖਿਲਾਫ ਸਾਜ਼ਿਸ਼ਾਂ ਰਚ ਰਿਹਾ ਸੀ | ਇਹਨਾਂ ਦੀ ਆਰਥਿਕ ਨੀਤੀ ਵੀ ਕਾਰਪਰੇਟ ਪੱਖੀ ਅਤੇ ਪੂਰੀ ਤਰ੍ਹਾਂ ਮਜ਼ਦੂਰ, ਕਿਸਾਨ ਦੋਖੀ ਹੈ | ਭਾਰਤੀ ਕਮਿਊਨਿਸਟ ਪਾਰਟੀ ਨੇ ਲਗਾਤਾਰ ਲੜਾਈ ਲੜੀ ਹੈ | ਪਹਿਲਾਂ ਦਿੱਲੀ ਵਿਖੇ ਕÏਮੀ ਪੱਧਰ ਦੀ ਰੈਲੀ ਕੀਤੀ ਗਈ, ਫਿਰ ਮਨੁੱਖੀ ਚੇਨ ਬਣਾਈ ਗਈ, ਉਪਰੰਤ ਇੰਡੀਆ ਬਲਾਕ ਵੱਲੋਂ ਕੀਤੀ ਗਈ ਰੈਲੀ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ | ਇਸ ਤੋਂ ਇਲਾਵਾ ਸੂਬਾਈ, ਜ਼ਿਲ੍ਹਾ ਅਤੇ ਇਲਾਕਾ ਪੱਧਰ ‘ਤੇ ਲਗਾਤਾਰ ਪਾਰਟੀ ਸੰਘਰਸ਼ ਕਰ ਰਹੀ ਹੈ | ਹੁਣ ਇਹ ਸਾਫ ਸਾਹਮਣੇ ਆ ਗਿਆ ਹੈ ਕਿ ਕਿਸ ਤਰੀਕੇ ਨਾਲ ਸਾਜ਼ਿਸ਼ੀ ਢੰਗ ਦੇ ਨਾਲ ਐਸ ਆਈ ਆਰ ਕਰਵਾ ਕੇ 13 ਕਰੋੜ ਤੋਂ ਵੱਧ ਵੋਟਾਂ ਕੱਟ ਕੇ ਭਾਜਪਾ ਚੋਣ ਜਿੱਤਣ ਦੀ ਚਾਲ ਚੱਲ ਰਹੀ ਹੈ | ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨਾਲ ਰਲਿਆ ਹੋਇਆ ਹੈ | ਇਸ ਲਈ ਅਗਲੇ ਪੜਾਅ ਵਜੋਂ ਪਾਰਟੀ ਨੇ 1, 2 ਅਤੇ 3 ਦਸੰਬਰ ਨੂੰ ਦੇਸ਼ ਭਰ ਵਿੱਚ ਗਿ੍ਫਤਾਰੀਆਂ ਦੇਣ ਦਾ ਫੈਸਲਾ ਕੀਤਾ ਹੈ | ਉਨ੍ਹਾ ਕਿਹਾ ਕਿ ਲੁਧਿਆਣਾ ਵਿੱਚ 3 ਦਸੰਬਰ ਨੂੰ ਸਵੇਰੇ 11 ਵਜੇ ਨਵੀਆਂ ਕਚਹਿਰੀਆਂ ਵਿਖੇ ਵੱਡੀ ਗਿਣਤੀ ਵਿੱਚ ਗਿ੍ਫਤਾਰੀਆਂ ਦਿੱਤੀਆਂ ਜਾਣਗੀਆਂ |





