18.5 C
Jalandhar
Tuesday, December 3, 2024
spot_img

ਈ ਡੀ ਨੇ ਵੀ ਇੰਦਰਜੀਤ ਦੀ ਗਿ੍ਰਫਤਾਰੀ ਪਾਈ

ਜਲੰਧਰ : ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਪੰਜਾਬ ਪੁਲਸ ਦੇ ਬਰਤਰਫ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਗਿ੍ਰਫ੍ਰਤਾਰ ਕਰ ਲਿਆ ਹੈ। ਇਹ ਗਿ੍ਰਫਤਾਰੀ ਭਾਵੇਂ 24 ਅਕਤੂਬਰ ਨੂੰ ਕੀਤੀ ਗਈ ਸੀ ਪਰ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਬੁੱਧਵਾਰ ਹੀ ਸਾਂਝੀ ਕੀਤੀ ਹੈ। ਮੁਹਾਲੀ ਸਥਿਤ ਵਿਸ਼ੇਸ਼ ਪੀ ਐੱਮ ਐੱਲ ਏ ਅਦਾਲਤ ਨੇ ਇੰਦਰਜੀਤ ਨੂੰ ਉਸੇ ਦਿਨ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਸੀ। ਈ ਡੀ ਨੇ ਇੰਦਰਜੀਤ ਸਿੰਘ ਖਿਲਾਫ ਪੰਜਾਬ ਪੁਲਸ ਵੱਲੋਂ ਐੱਨ ਡੀ ਪੀ ਐੱਸ ਐਕਟ, ਭਿ੍ਰਸ਼ਟਾਚਾਰ ਰੋਕੂ ਐਕਟ ਅਤੇ ਅਸਲਾ ਐਕਟ 1959 ਦੀਆਂ ਵੱਖੋ-ਵੱਖ ਧਾਰਾਵਾਂ ਤਹਿਤ ਦਰਜ ਕੀਤੇ ਗਏ ਕੇਸ ਦੇ ਆਧਾਰ ਉਤੇ ਉਸ ਖਿਲਾਫ ਜਾਂਚ ਸ਼ੁਰੂ ਕੀਤੀ ਸੀ। ਇੰਦਰਜੀਤ ਸਿੰਘ ਲੰਬਾ ਸਮਾਂ ਜਲੰਧਰ ਤੇ ਕਪੂਰਥਲਾ ਦੇ ਸੀ ਆਈ ਏ ਥਾਣਿਆਂ ਵਿਚ ਤਾਇਨਾਤ ਰਿਹਾ ਹੈ। ਉਸ ਨੂੰ ਐੱਸ ਟੀ ਐੱਫ ਨੇ ਜੂਨ 2017 ਵਿਚ ਉਸ ਕੋਲੋਂ 4 ਕਿਲੋ ਹੈਰੋਇਨ ਅਤੇ ਇਕ ਏ ਕੇ-47 ਰਾਈਫਲ ਬਰਾਮਦ ਹੋਣ ਪਿੱਛੋਂ ਗਿ੍ਰਫਤਾਰ ਕੀਤਾ ਸੀ। ਈ ਡੀ ਦੀ ਜਾਂਚ ’ਚ ਹੁਣ ਤੱਕ ਸਾਹਮਣੇ ਆਇਆ ਹੈ ਕਿ ਮੁਲਜ਼ਮ ਕਈ ਤਰ੍ਹਾਂ ਦੀਆਂ ਨਾਪਾਕ ਤੇ ਗੈਰਕਾਨੂੰਨੀ ਸਰਗਰਮੀਆਂ ਵਿਚ ਸ਼ਾਮਲ ਸੀ ਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਸੀ। ਉਹ ਨਸ਼ੇ ਦੇ ਸਮਗਲਰਾਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਕਰ ਕੇ ਉਨ੍ਹਾਂ ਨੂੰ ਐੱਨ ਡੀ ਪੀ ਐੱਸ ਐਕਟ ਤਹਿਤ ਗਿ੍ਰਫਤਾਰ ਕਰਨ ਪਿੱਛੋਂ ਉਨ੍ਹਾਂ ਨੂੰ ਜ਼ਮਾਨਤ ਉਤੇ ਰਿਹਾਅ ਕਰਾਉਣ ਲਈ ਸੌਦੇਬਾਜ਼ੀ ਕਰ ਕੇ ਉਨ੍ਹਾਂ ਤੋਂ ਭਾਰੀ ਰਿਸ਼ਵਤਾਂ ਵਸੂਲਦਾ ਸੀ।

Related Articles

Latest Articles