ਨਰੇਗਾ, ਮਕਾਨਾਂ ਤੇ ਗਰਾਂਟਾਂ ‘ਚ ਘਪਲੇਬਾਜ਼ੀ ਦੀ ਸੀ ਬੀ ਆਈ ਜਾਂਚ ਹੋਵੇ : ਸੀ ਪੀ ਆਈ

0
4

ਜਲਾਲਾਬਾਦ (ਬਲਵਿੰਦਰ ਸਿੰਘ) ਜ਼ਿਲ੍ਹੇ ਭਰ ਵਿੱਚ ਨਰੇਗਾ ਕਾਨੂੰਨ ਤਹਿਤ ਮਜ਼ਦੂਰਾਂ ਨੂੰ ਦਿੱਤੇ ਕੰਮ ਵਿੱਚ ਹੋਏ ਵੱਡੇ ਘਪਲੇ, ਲੋੜਵੰਦ ਪਰਵਾਰਾਂ ਦੇ ਮਕਾਨ ਬਣਾਉਣ ਲਈ ਆਈਆਂ ਗਰਾਂਟਾਂ ਅਤੇ ਜ਼ਿਲੇ੍ਹ ਵਿੱਚ ਹੋਰ ਆਈਆਂ ਗਰਾਂਟਾਂ ਵਿੱਚ ਹੋਏ ਵੱਡੇ ਘਪਲੇ ਦੀ ਭਾਰਤੀ ਕਮਿਊਨਿਸਟ ਪਾਰਟੀ ਨੇ ਸੀ ਬੀ ਆਈ ਤੋਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ¢ ਵੀਰਵਾਰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਐਗਜ਼ੈਕਟਿਵ ਮੈਂਬਰ ਹੰਸ ਰਾਜ ਗੋਲਡਨ, ਜ਼ਿਲ੍ਹਾ ਸਕੱਤਰ ਸੁਰਿੰਦਰ ਢੰਡੀਆਂ ਅਤੇ ਬਲਾਕ ਫਾਜ਼ਿਲਕਾ ਦੇ ਸਕੱਤਰ ਸ਼ੁਬੇਗ ਝੰਗੜਭੈਣੀ ਨੇ ਦੱਸਿਆ ਕਿ ਨਰੇਗਾ ਕਾਨੂੰਨ ਤਹਿਤ ਜ਼ਿਲ੍ਹਾ ਫਾਜ਼ਿਲਕਾ ਵਿੱਚ ਸਾਲ 2024-2025 ਵਿੱਚ 1300 ਕਰੋੜ ਦੇ ਕਰੀਬ ਬਜਟ ਆਇਆ ਹੈ, ਜਿਸ ਨੂੰ ਪਾਰਦਰਸ਼ੀ ਢੰਗ ਨਾਲ ਨਹੀਂ ਵਰਤਿਆ ਗਿਆ¢ ਪਾਰਟੀ ਨੇ ਪੜਤਾਲ ਕੀਤੀ ਹੈ ਕਿ ਨਰੇਗਾ ਕਾਨੂੰਨ ਤਹਿਤ ਫÏਤ ਹੋ ਚੁੱਕੇ ਵਿਅਕਤੀਆਂ ਦੀਆਂ ਵੀ ਹਾਜ਼ਰੀਆਂ ਪਾ ਕੇ ਪੈਸੇ ਕਢਵਾਏ ਗਏ ਹਨ¢ ਇੱਥੇ ਹੀ ਬੱਸ ਨਹੀਂ, ਵੱਖ-ਵੱਖ ਪਿੰਡਾਂ ਵਿੱਚ ਕਰੋੜਾਂ ਰੁਪਏ ਦੀਆਂ ਨਰੇਗਾ ਕਾਨੂੰਨ ਤਹਿਤ ਨਜਾਇਜ਼ ਹਾਜ਼ਰੀਆਂ ਪਵਾ ਕੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਯੋਗ ਲਾਭਪਾਤਰੀਆਂ ਨਾਲ ਵੱਡਾ ਘਪਲਾ ਕੀਤਾ ਗਿਆ ਹੈ¢
ਆਗੂਆਂ ਦੱਸਿਆ ਕਿ ਵੱਖ-ਵੱਖ ਪਿੰਡਾਂ ਵਿੱਚ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲੋੜਵੰਦ ਪਰਵਾਰਾਂ ਦੇ ਮਕਾਨ ਬਣਾਏ ਜਾਣੇ ਸਨ, ਭਾਵ ਉਹਨਾਂ ਨੂੰ ਗਰਾਂਟ ਪਾਈ ਜਾਣੀ ਸੀ, ਲੋੜਵੰਦ ਪਰਵਾਰਾਂ ਨੂੰ ਗਰਾਂਟ ਦੇਣ ਦੀ ਬਜਾਏ ਜ਼ਿਲ੍ਹਾ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਵੱਡੇ ਪੱਧਰ ‘ਤੇ ਕਾਗਜ਼ਾਂ ਵਿੱਚ ਮਕਾਨ ਬਣਾ ਕੇ ਦੇ ਦਿੱਤੇ ਗਏ ਹਨ, ਪਰੰਤੂ ਹਕੀਕਤ ਵਿੱਚ ਉਹ ਮਕਾਨ ਬਣੇ ਹੋਏ ਨਜ਼ਰ ਨਹੀਂ ਆ ਰਹੇ¢ ਉਹਨਾਂ ਪਿੰਡਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪਿੰਡ ਸਲੇਮ ਸ਼ਾਹ, ਮੁਹੰਮਦ ਪੀਰਾ, ਬੱਖੂਸ਼ਾਹ, ਚੱਕ ਮੌਜਦੀਨ ਵਾਲਾ, ਬੇਗਾਂ ਵਾਲੀ, ਨਿਉਲਾ, ਬਨਵਾਲਾ ਹਨਵੰਤਾ, ਭੜੋਲੀ ਵਾਲਾ ਮੁੱਖ ਰੂਪ ਵਿੱਚ ਪਿੰਡ ਹਨ, ਜਿਨ੍ਹਾਂ ਵਿੱਚ ਵੱਡੇ ਪੱਧਰ ‘ਤੇ ਘਪਲਾ ਹੋਇਆ ਹੈ, ਪਰੰਤੂ ਜੇਕਰ ਪੂਰੇ ਜ਼ਿਲ੍ਹੇ ਵਿੱਚ ਇਸ ਦੀ ਜਾਂਚ-ਪੜਤਾਲ ਕਰ ਲਈ ਜਾਵੇ ਤਾਂ ਹੇਠਲੇ ਮੁਲਾਜ਼ਮ ਤੋਂ ਲੈ ਕੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਤੱਕ ਵੱਡੇ ਸਕੈਂਡਲ ਵਿੱਚ ਸ਼ਾਮਲ ਹੋ ਸਕਦੇ ਹਨ¢ਪਾਰਟੀ ਆਗੂਆਂ ਨੇ ਪੰਜਾਬ ਦੇ ਰਾਜਪਾਲ ਤੋਂ ਸੀ ਬੀ ਆਈ ਤੋਂ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ ਆਈਆਂ ਗਰਾਂਟਾਂ ਨਰੇਗਾ ਅਤੇ ਪ੍ਰਧਾਨ ਮੰਤਰੀ ਆਵਾਜ ਯੋਜਨਾ ਤਹਿਤ ਬਣੇ ਮਕਾਨਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਤਾਂ ਕਿ ਯੋਗ ਲਾਭਪਾਤਰੀਆਂ ਨੂੰ ਇਨਸਾਫ ਮਿਲ ਸਕੇ¢ ਉਹਨਾਂ ਐਲਾਨ ਕੀਤਾ ਕਿ ਜੇਕਰ ਤੁਰੰਤ ਦੋਸ਼ੀ ਪਾਏ ਜਾਂਦੇ ਮੁਲਾਜ਼ਮਾਂ ਅਤੇ ਅਫਸਰਾਂ ਖਿਲਾਫ਼ ਜਾਂਚ-ਪੜਤਾਲ ਕਰਕੇ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬ ਸਰਕਾਰ ਦੇ ਪਿ੍ੰਸੀਪਲ ਸੈਕਟਰੀ ਦਾ ਪੁਤਲਾ ਫੂਕਿਆ ਜਾਵੇਗਾ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੀ ਪੁਤਲੇ ਫੂਕੇ ਜਾਣਗੇ¢ ਇਸ ਮÏਕੇ ਹੋਰਨਾਂ ਤੋਂ ਇਲਾਵਾ ਸੀ ਪੀ ਆਈ ਦੇ ਸੂਬਾ ਕੌਂਸਲ ਮੈਂਬਰ ਪਰਮਜੀਤ ਢਾਬਾਂ, ਜ਼ਿਲ੍ਹਾ ਕੌਂਸਲ ਮੈਂਬਰ ਨਰਿੰਦਰ ਢਾਬਾਂ, ਗੁਰਦਿਆਲ ਢਾਬਾਂ, ਸੋਨਾ ਧੁਨਕੀਆਂ ਅਤੇ ਸੰਦੀਪ ਜੋਧਾਂ ਸ਼ਾਮਲ ਸਨ¢