ਸੰਨੀ ਚੀਮਾ ਦੇ ਕਤਲ ’ਚ ਲੋੜੀਂਦਾ ਥੋਲੂ ਗਿ੍ਰਫਤਾਰ

0
184

ਜਲੰਧਰ (ਸ਼ੈਲੀ ਐਲਬਰਟ)-ਜਲੰਧਰ ਦਿਹਾਤੀ ਪੁਲਸ ਨੇ ਕੈਨੇਡਾ ਸਥਿਤ ਗੈਂਗਸਟਰ ਅੰਮਿ੍ਰਤਪਾਲ ਸਿੰਘ ਬਾਠ ਦੇ ਇਕ ਅਹਿਮ ਸਾਥੀ ਨੂੰ ਗਿ੍ਰਫਤਾਰ ਕੀਤਾ ਹੈ, ਜੋ ਕਿ ਪੱਟੀ ’ਚ ਜਨਵਰੀ ’ਚ ‘ਆਪ’ ਨੇਤਾ ਸੰਨੀ ਚੀਮਾ ਦੇ ਕਤਲ ਦੇ ਮਾਮਲੇ ’ਚ ਲੋੜੀਂਦਾ ਸੀ। ਮੁਲਜ਼ਮ ਦੀ ਪਛਾਣ ਜਗਦੀਪ ਸਿੰਘ ਗਿੱਲ ਉਰਫ ਥੋਲੂ ਵਾਸੀ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ।
ਐੱਸ ਐੱਸ ਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮੁਲਜ਼ਮ ਨਵਾਂ ਸ਼ਹਿਰ ਤੋਂ ਫਿਲੌਰ ਵੱਲ ਤਰਨ ਤਾਰਨ ਜਾਣ ਲਈ ਆ ਰਿਹਾ ਸੀ। ਫਿਲੌਰ ਦੇ ਐੱਸ ਐੱਚ ਓ ਇੰਸਪੈਕਟਰ ਸੁਖਦੇਵ ਸਿੰਘ ਨੇ ਪੁਲਸ ਪਾਰਟੀ ਨਾਲ ਡੀ ਐੱਸ ਪੀ ਸਰਵਣ ਸਿੰਘ ਬੱਲ ਦੀ ਅਗਵਾਈ ਹੇਠ ਉਸ ਨੂੰ ਫਿਲੌਰ ਨਾਕੇ ’ਤੇ ਰੋਕ ਕੇ ਕਾਬੂ ਕਰ ਲਿਆ।ਉਸ ਕੋਲੋਂ ਇਕ .32 ਬੋਰ ਦਾ ਪਿਸਤੌਲ ਅਤੇ ਇਕ ਕਾਰ ਬਰਾਮਦ ਕੀਤੀ ਗਈ ਹੈ।
ਪੁੱਛ-ਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਨੇ ਬਾਠ, ਜੋ ਕਿ ਇਸ ਸਮੇਂ ਕੈਨੇਡਾ ਵਿੱਚ ਰਹਿੰਦਾ ਹੈ, ਦੀਆਂ ਸਿੱਧੀਆਂ ਹਦਾਇਤਾਂ ’ਤੇ ਇਹ ਕਾਰਵਾਈ ਕੀਤੀ ਸੀ। ਜੁਰਮ ਨੂੰ ਅੰਜਾਮ ਦੇਣ ਤੋਂ ਬਾਅਦ ਗਿੱਲ ਨੇਪਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਥਾਈਲੈਂਡ ਭੱਜਣ ਵਿੱਚ ਕਾਮਯਾਬ ਰਿਹਾ, ਫਿਰ ਉਹ ਦੁਬਈ ਚਲਾ ਗਿਆ। ਹਾਲ ਹੀ ਵਿੱਚ ਉਹ ਅੰਬਾਲਾ ਵਿੱਚ ਆਪਣੇ ਸਹੁਰੇ ਘਰ ਸ਼ਰਨ ਲੈਣ ਤੋਂ ਪਹਿਲਾਂ ਕੁਝ ਸਮਾਂ ਉੱਤਰ ਪ੍ਰਦੇਸ਼ ਵਿੱਚ ਰਿਹਾ, ਜਿੱਥੇ ਆਖਰਕਾਰ ਪੁਲਸ ਨੇ ਉਸ ਦਾ ਪਤਾ ਲਗਾ ਲਿਆ ਸੀ।