ਚੰਡੀਗੜ੍ਹ : ਹਰਿਆਣਾ ਦੇ ਬਹਾਦਰਗੜ੍ਹ ਦਾ ਪਰਵਾਰ ਪੁੱਤਰ ਅਨਮੋਲ ਨੂੰ ਘੋੜੀ ’ਤੇ ਬਿਠਾ ਕੇ ਬੈਂਡ-ਵਾਜੇ ਨਾਲ ਸਕੂਲ ਛੱਡਣ ਗਿਆ। ਗਵਾਂਢੀ ਤੇ ਰਿਸ਼ਤੇਦਾਰ ਬੈਂਡ ਦੀ ਧੁੰਨ ’ਤੇ ਨੱਚਦੇ ਸਕੂਲ ਤੱਕ ਗਏ। ਦਯਾਨੰਦ ਨਗਰ ਦੇ ਵਿਵੇਕ, ਜਿਹੜਾ ਆਯੁਰਵੈਦਿਕ ਦਵਾਈਆਂ ਵੇਚਦਾ ਹੈ, ਨੇ ਕਿਹਾ ਉਸ ਨੇ ਤੇ ਪਤਨੀ ਨੇ ਤਿੰਨ ਸਾਲਾ ਅਨਮੋਲ ਨੂੰ ਪਹਿਲੀ ਵਾਰ ਸਕੂਲ ਛੱਡਣ ਲਈ ਜਾਣ ਵੇਲੇ ਕੁਝ ਖਾਸ ਕਰਨ ਦਾ ਫੈਸਲਾ ਕੀਤਾ।