ਜੈਕਲੀਨ ਨੂੰ ਮੁਲਜ਼ਮ ਨਾਮਜ਼ਦ ਕਰਨ ਦਾ ਫੈਸਲਾ

0
316

ਨਵੀਂ ਦਿੱਲੀ : ਈ ਡੀ ਨੇ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਅਤੇ ਹੋਰਾਂ ਨਾਲ ਸੰਬੰਧਤ ਕਰੋੜਾਂ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ’ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਨ ਦਾ ਫੈਸਲਾ ਕੀਤਾ ਹੈ। 36 ਸਾਲਾ ਅਦਾਕਾਰ ਤੋਂ ਇਸ ਮਾਮਲੇ ਵਿਚ ਏਜੰਸੀ ਵੱਲੋਂ ਕਈ ਵਾਰ ਪੁੱਛ-ਪੜਤਾਲ ਕੀਤੀ ਜਾ ਚੁੱਕੀ ਹੈ। ਈ ਡੀ ਨੇ ਅਪਰੈਲ ’ਚ ਉਸ ਦੇ 7.27 ਕਰੋੜ ਰੁਪਏ ਦੇ ਫੰਡ ਅਸਥਾਈ ਤੌਰ ’ਤੇ ਕੁਰਕ ਕੀਤੇ ਸਨ ਅਤੇ 15 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਇਨ੍ਹਾਂ ਫੰਡਾਂ ਨੂੰ ਅਪਰਾਧ ਦੀ ਕਮਾਈ ਕਿਹਾ ਸੀ।

LEAVE A REPLY

Please enter your comment!
Please enter your name here