ਪਿਓ ਦੀ ਮਦਦ ਨਾਲ ਹੋਟਲ ’ਚ ਮਾਂ ਤੇ ਚਾਰ ਭੈਣਾਂ ਦੀ ਹੱਤਿਆ ਤੋਂ ਬਾਅਦ ਸਰੰਡਰ

0
185

ਲਖਨਊ : ਇੱਥੇ ਨਾਕਾ ਇਲਾਕੇ ’ਚ ਸਥਿਤ ਹੋਟਲ ਸ਼ਰਨਜੀਤ ’ਚ 24 ਸਾਲਾ ਅਰਸ਼ਦ ਨੇ ਮੰਗਲਵਾਰ ਰਾਤ ਆਪਣੇ ਪਰਵਾਰ ਦੇ ਪੰਜ ਜੀਆਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਮਿ੍ਰਤਕਾਂ ’ਚ ਅਰਸ਼ਦ ਦੀ ਮਾਂ ਅਸਮਾ ਅਤੇ ਚਾਰ ਭੈਣਾਂਆਲੀਆ (9), ਅਕਸਾ (16), ਰਹਿਮੀਨ (18) ਅਤੇ ਅਲਸੀਆ (19) ਸ਼ਾਮਲ ਹਨ। ਆਗਰਾ ਦੇ ਇਸਲਾਮ ਨਗਰ ਦਾ ਅਰਸ਼ਦ ਇਹ ਕਾਰਾ ਕਰਨ ਤੋਂ ਬਾਅਦ ਖੁਦ ਹੀ ਥਾਣੇ ਪੁੱਜ ਗਿਆ। ਉਸ ਨੇ ਕਿਹਾ ਕਿ ਉਸ ਨੂੰ ਡਰ ਸੀ ਕਿ ਜੇ ਉਸ ਨੂੰ ਕੁਝ ਹੋ ਗਿਆ ਤਾਂ ਉਸ ਦੀ ਮਾਂ ਅਤੇ ਭੈਣਾਂ ਦਾ ਕੀ ਹੋਵੇਗਾ, ਇਸ ਲਈ ਉਸ ਨੇ ਉਨ੍ਹਾਂ ਨੂੰ ਮਾਰਨ ਦਾ ਫੈਸਲਾ ਕੀਤਾ।
ਅਰਸ਼ਦ ਨੇ ਦੱਸਿਆ ਕਿ ਉਹ ਪਹਿਲਾਂ ਪਰਵਾਰ ਨੂੰ ਅਜਮੇਰ ਤੇ ਫਿਰ ਲਖਨਊ ਲੈ ਕੇ ਗਿਆ ਅਤੇ ਸਾਰਿਆਂ ਨੂੰ ਹੋਟਲ ’ਚ ਠਹਿਰਾਇਆ। ਰਾਤ ਨੂੰ ਉਸ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਇਸ ਕੰਮ ’ਚ ਉਸ ਦੇ ਪਿਤਾ ਨੇ ਵੀ ਮਦਦ ਕੀਤੀ। ਇਹ ਕਾਰਾ ਕਰਨ ਤੋਂ ਬਾਅਦ ਅਰਸ਼ਦ ਨੇ ਪਿਤਾ ਨੂੰ ਰੇਲਵੇ ਸਟੇਸ਼ਨ ’ਤੇ ਛੱਡਿਆ ਅਤੇ ਖੁਦ ਥਾਣੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਨੇ ਉਸ ਦੀ ਨਿਸ਼ਾਨਦੇਹੀ ’ਤੇ ਬਲੇਡ ਅਤੇ ਸਕਾਰਫ ਬਰਾਮਦ ਕਰ ਲਿਆ ਹੈ। ਅਰਸ਼ਦ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ’ਚ ਉਹ ਪੰਜ ਹੱਤਿਆਵਾਂ ਦੀ ਗੱਲ ਕਬੂਲਦਾ ਹੈ। ਨਾਲ ਹੀ ਆਗਰਾ ’ਚ ਰਹਿਣ ਵਾਲੇ ਗੁਆਂਢੀਆਂ ’ਤੇ ਵੀ ਗੰਭੀਰ ਦੋਸ਼ ਲਾਉਦਾ ਹੈ। ਅਰਸ਼ਦ ਨੇ ਕਿਹਾ-ਅੱਜ ਬਸਤੀ ਵਾਲਿਆਂ ਤੋਂ ਤੰਗ ਆ ਕੇ ਮੈਂ ਆਪਣੀ ਮਾਂ ਤੇ ਚਾਰ ਭੈਣਾਂ ਦੀ ਹੱਤਿਆ ਕਰ ਦਿੱਤੀ ਹੈ, ਪਰ ਇਸ ਸਭ ਪਿੱਛੇ ਝੁੱਗੀ-ਝੌਂਪੜੀਆਂ ਦੇ ਲੋਕ ਹਨ। ਇਨ੍ਹਾਂ ਲੋਕਾਂ ਨੇ ਸਾਡਾ ਘਰ ਖੋਹਣ ਦੀ ਕੋਸ਼ਿਸ਼ ਕੀਤੀ। ਅਸੀਂ ਕਈ ਵਾਰ ਆਵਾਜ਼ ਉਠਾਈ, ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਅਸੀਂ ਠੰਢ ਵਿਚ ਇਧਰ-ਉਧਰ ਭਟਕ ਰਹੇ ਹਾਂ। ਅਸੀਂ ਆਪਣਾ ਧਰਮ ਬਦਲ ਕੇ ਮੰਦਰ ਨੂੰ ਸਭ ਕੁਝ ਸਮਰਪਤ ਕਰਨਾ ਚਾਹੁੰਦੇ ਸੀ। ਮੈਂ ਯੋਗੀ ਜੀ ਨੂੰ ਬੇਨਤੀ ਕਰਦਾ ਹਾਂ, ਇਨ੍ਹਾਂ ਵਰਗੇ ਮੁਸਲਮਾਨਾਂ ਨੂੰ ਨਾ ਛੱਡੋ। ਜੋ ਕੁਝ ਵੀ ਤੁਸੀਂ ਕਰ ਰਹੇ ਹੋ, ਵਧੀਆ ਕਰ ਰਹੇ ਹੋ।
ਅਰਸ਼ਦ ਨੇ ਆਪਣੇ ਪਰਵਾਰ ਦੀ ਮੌਤ ਲਈ ਰਾਨੰੂ ਉਰਫ ਆਫਤਾਬ ਅਹਿਮਦ, ਸਲੀਮ ਖਾਨ, ਅਹਿਮਦ, ਆਰਿਫ, ਅਜ਼ਹਰ ਤੇ ਉਸ ਦੇ ਰਿਸ਼ਤੇਦਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਅਰਸ਼ਦ ਨੇ ਦੱਸਿਆ ਕਿ ਇਹ ਸਾਰੇ ਲੋਕ ਇਕ ਗੈਂਗ ਚਲਾਉਂਦੇ ਹਨ, ਜਿਸ ਵਿੱਚ ਉਹ ਕੁੜੀਆਂ ਵੇਚਦੇ ਹਨ। ਉਨ੍ਹਾਂ ਦੀ ਯੋਜਨਾ ਸਾਨੂੰ ਜੇਲ੍ਹ ਭੇਜਣ ਤੇ ਮੇਰੀਆਂ ਭੈਣਾਂ ਨੂੰ ਹੈਦਰਾਬਾਦ ’ਚ ਵੇਚਣ ਦੀ ਸੀ। ਇਸ ਲਈ ਉਸ ਨੂੰ ਮਾਂ ਤੇ ਭੈਣਾਂ ਨੂੰ ਮਾਰਨ ਲਈ ਮਜਬੂਰ ਹੋਣਾ ਪਿਆ।