ਹਮਾਸ ਨੇ ਚਾਰ ਇਜ਼ਰਾਈਲੀ ਫੌਜਣਾਂ ਛੱਡੀਆਂ

0
98

ਦੀਰ-ਅਲ-ਬਲਾਹ (ਗਾਜ਼ਾ ਪੱਟੀ)-ਹਮਾਸ ਨੇ ਸਨਿੱਚਰਵਾਰ ਚਾਰ ਇਜ਼ਰਾਈਲੀ ਬੰਦੀ ਮਹਿਲਾ ਸੈਨਿਕਾਂ ਨੂੰ ਰਿਹਾਅ ਕਰ ਦਿੱਤਾ। ਇਸ ਤੋਂ ਪਹਿਲਾਂ ਇਨ੍ਹਾਂ ਨੂੰ ਭੀੜ ਦੇ ਸਾਹਮਣੇ ਘੁਮਾਇਆ ਗਿਆ। ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਭਾਵਤ ਅਦਲਾ-ਬਦਲੀ ਤੋਂ ਪਹਿਲਾਂ ਹੀ ਭੀੜ ਤਲ ਅਵੀਵ ਅਤੇ ਗਾਜ਼ਾ ਵਿੱਚ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਪਿਛਲੇ ਹਫਤੇ ਦੇ ਅੰਤ ਵਿੱਚ ਗਾਜ਼ਾ ਪੱਟੀ ਵਿੱਚ ਜੰਗਬੰਦੀ ਸ਼ੁਰੂ ਹੋਣ ਤੋਂ ਬਾਅਦ ਇਹ ਅਜਿਹਾ ਦੂਜਾ ਆਦਾਨ-ਪ੍ਰਦਾਨ ਸੀ, ਜਿਹੜਾ ਇਸ ਨਾਜ਼ੁਕ ਜੰਗਬੰਦੀ ਸਮਝੌਤੇ ਦੀ ਇਕ ਹੋਰ ਅਜ਼ਮਾਇਸ਼ ਵੀ ਹੈ। ਇਸ ਮੌਕੇ ਤਲ ਅਵੀਵ ਦੇ ਹੋਸਟੇਜ ਸਕੁਏਅਰ ਵਿੱਚ ਇੱਕ ਵੱਡੀ ਸਕਰੀਨ ’ਤੇ ਚਾਰ ਮਹਿਲਾ ਸੈਨਿਕਾਂ ਦੇ ਚਿਹਰੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਰਿਹਾਅ ਕੀਤੇ ਜਾਣ ਦੀ ਉਮੀਦ ਸੀ। ਇਨ੍ਹਾਂ ਸੈਨਿਕ ਬੀਬੀਆਂ ਕਰੀਨਾ ਅਰੀਵ (20), ਡੈਨੀਏਲਾ ਗਿਲਬੋਆ (20), ਨਾਮਾ ਲੇਵੀ (20) ਅਤੇ ਲੀਰੀ ਅਲਬਾਗ (19) ਨੂੰ ਹਮਾਸ ਨੇ ਇਜ਼ਰਾਈਲ ਉਤੇ ਕੀਤੇ ਹਮਲੇ ਦੌਰਾਨ ਅਗਵਾ ਕਰ ਲਿਆ ਸੀ ਅਤੇ ਹਮਾਸ ਦਾ ਇਹੋ ਹਮਲਾ ਗਾਜ਼ਾ ਜੰਗ ਭੜਕਣ ਦਾ ਕਾਰਨ ਬਣਿਆ ਸੀ।