ਹਰਿਆਣਾ ’ਚ ਬਸਪਾ ਨੇਤਾ ਦੀ ਹੱਤਿਆ

0
82

ਅੰਬਾਲਾ : ਬਸਪਾ ਨੇਤਾ ਦੀ ਹਥਿਆਰਬੰਦ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬਸਪਾ ਆਗੂ ਹਰਬਿਲਾਸ ਸਿੰਘ ਰੱਜੂਮਾਜਰਾ ਦੋ ਦੋਸਤਾਂ ਪੁਨੀਤ ਤੇ ਗੁਗਲ ਦੇ ਨਾਲ ਸ਼ੁੱਕਰਵਾਰ ਸ਼ਾਮ ਨੂੰ ਕਾਰ ਵਿੱਚ ਸਵਾਰ ਸਨ, ਜਦੋਂ ਉਨ੍ਹਾਂ ’ਤੇ ਹਮਲਾ ਹੋਇਆ। ਪੁਨੀਤ ਨੂੰ ਵੀ ਗੋਲੀਆਂ ਲੱਗੀਆਂ। ਹਮਲੇ ਤੋਂ ਬਾਅਦ ਉਨ੍ਹਾਂ ਨੂੰ ਪੀ ਜੀ ਆਈ ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਹਰਬਿਲਾਸ ਨੇ ਦੇਰ ਰਾਤ ਦਮ ਤੋੜ ਦਿੱਤਾ, ਜਦਕਿ ਪੁਨੀਤ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਨਰਾਇਣਗੜ੍ਹ ਦੇ ਐੱਸ ਐੱਚ ਓ ਲਲਿਤ ਕੁਮਾਰ ਜਾਂਚ ਕਰ ਰਹੇ ਸਨ। ਰੱਜੂਮਾਜਰਾ ਨੇ ਪਿਛਲੇ ਸਾਲ ਨਾਰਾਇਣਗੜ੍ਹ ਤੋਂ ਵਿਧਾਨ ਸਭਾ ਚੋਣ ਲੜੀ ਸੀ।
ਮਤਰੇਏ ਭਰਾ ਦਾ ਟੱਬਰ ਖਤਮ ਕਰਨ ਵਾਲਾ ਮਾਰਿਆ ਗਿਆ
ਮੇਰਠ (ਯੂਪੀ) : ਆਪਣੇ ਪਰਵਾਰ ਦੇ ਪੰਜ ਜੀਆਂ ਦੇ ਕਤਲ ਕੇਸ ਦੇ ਮੁੱਖ ਸ਼ੱਕੀ ਮੁਲਜ਼ਮ ਜਮੀਲ ਹੁਸੈਨ ਉਰਫ ਨਈਮ ਨੂੰ ਯੂ ਪੀ ਪੁਲਸ ਨੇ ਸ਼ਨਿੱਚਰਵਾਰ ਸਵੇਰੇ ਮੁਕਾਬਲੇ ਵਿੱਚ ਮਾਰ ਦਿੱਤਾ। ਉਸ ਦੇ ਸਿਰ ’ਤੇ 50,000 ਰੁਪਏ ਦਾ ਇਨਾਮ ਸੀ। ਪੁਲਸ ਮੁਤਾਬਕ ਨਈਮ ਨੇ 9 ਜਨਵਰੀ ਨੂੰ ਲਿਸਾਰੀ ਗੇਟ ਵਿਖੇ ਮਤਰੇਏ ਭਰਾ ਮੋਇਨ ਉਰਫ ਮੋਇਨੂਦੀਨ (52), ਉਸ ਦੀ ਪਤਨੀ ਅਸਮਾ (45) ਅਤੇ ਉਨ੍ਹਾਂ ਦੀਆਂ ਧੀਆਂ ਅਫ਼ਸ਼ਾਂ (8), ਅਜ਼ੀਜ਼ਾ (4) ਅਤੇ ਅਦੀਬਾ (1) ਨੂੰ ਮਾਰ ਦਿੱਤਾ ਸੀ। ਇਸ ਘਿਨਾਉਣੇ ਅਪਰਾਧ ਦਾ ਕਾਰਨ ਪੈਸੇ ਅਤੇ ਜਾਇਦਾਦ ਦਾ ਵਿਵਾਦ ਸੀ।ਮੇਰਠ ਦੇ ਐੱਸ ਐੱਸ ਪੀ ਵਿਪਿਨ ਟਾਡਾ ਨੇ ਕਿਹਾਨਈਮ ਨੂੰ ਪੁਲਸ ਨੇ ਮਦੀਨਾ ਕਲੋਨੀ ਵਿੱਚ ਘੇਰਿਆ ਤਾਂ ਉਸ ਨੇ ਪੁਲਸ ’ਤੇ ਗੋਲੀਬਾਰੀ ਕਰ ਦਿੱਤੀ।