13 C
Jalandhar
Sunday, March 2, 2025
spot_img

ਜਨਮ ਅਧਿਕਾਰ ਨਾਗਰਿਕਤਾ ਗੁਲਾਮਾਂ ਦੇ ਬੱਚਿਆਂ ਲਈ, ਨਾ ਕਿ ਅਮਰੀਕਾ ਆਉਦੇ ਸਾਰਿਆਂ ਲਈ : ਟਰੰਪ

ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜਨਮ ਅਧਿਕਾਰ ਨਾਗਰਿਕਤਾ ਮੁੱਖ ਤੌਰ ’ਤੇ ਗੁਲਾਮਾਂ ਦੇ ਬੱਚਿਆਂ ਲਈ ਹੈ, ਨਾ ਕਿ ਪੂਰੀ ਦੁਨੀਆ ਲਈ ਅਮਰੀਕਾ ਵਿੱਚ ਆਉਣ ਅਤੇ ਇਕੱਠ ਕਰਨ ਲਈ।
ਕਾਰਜਕਾਲ ਸੰਭਾਲਣ ਮੌਕੇ ਟਰੰਪ ਨੇ ਜਨਮ ਅਧਿਕਾਰ ਨਾਗਰਿਕਤਾ ਦੇ ਵਿਰੁੱਧ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਸੀ, ਜਿਸ ਨੂੰ ਅਗਲੇ ਦਿਨ ਸੀਏਟਲ ਦੀ ਇੱਕ ਸੰਘੀ ਅਦਾਲਤ ਨੇ ਰੱਦ ਕਰ ਦਿੱਤਾ। ਟਰੰਪ ਨੇ ਕਿਹਾ ਕਿ ਉਹ ਇਸ ਦੇ ਖਿਲਾਫ ਅਪੀਲ ਕਰਨਗੇ। ਉਨ੍ਹਾ ਵਿਸ਼ਵਾਸ ਪ੍ਰਗਟਾਇਆ ਕਿ ਸੁਪਰੀਮ ਕੋਰਟ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਕਰੇਗੀ।
ਟਰੰਪ ਨੇ ਪੱਤਰਕਾਰਾਂ ਨੂੰ ਕਿਹਾਜਨਮ ਅਧਿਕਾਰ ਨਾਗਰਿਕਤਾ ਬਾਰੇ ਜੇ ਤੁਸੀਂ ਇਸ ਨੂੰ ਪਾਸ ਕਰਨ ਅਤੇ ਬਣਾਏ ਜਾਣ ਵੇਲੇ ਪਿੱਛੇ ਮੁੜ ਕੇ ਵੇਖਦੇ ਹੋ, ਤਾਂ ਇਹ ਗੁਲਾਮਾਂ ਦੇ ਬੱਚਿਆਂ ਲਈ ਸੀ। ਇਸ ਦਾ ਮਤਲਬ ਇਹ ਨਹੀਂ ਸੀ ਕਿ ਸਾਰੀ ਦੁਨੀਆ ਅੰਦਰ ਆ ਕੇ ਅਮਰੀਕਾ ਵਿੱਚ ਇਕੱਠੀ ਹੋ ਜਾਵੇ।ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਦਾ ਅੰਦਾਜ਼ਾ ਹੈ ਕਿ 2023 ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ 2,25,000 ਤੋਂ 2,50,000 ਬੱਚਿਆਂ ਦੇ ਜਨਮ ਹੋਏ, ਜੋ ਕਿ ਅਮਰੀਕਾ ਵਿੱਚ ਜਨਮਿਆਂ ਦਾ ਸੱਤ ਪ੍ਰਤੀਸ਼ਤ ਦੇ ਕਰੀਬ ਹੈ। 2025 ਦਾ ਜਨਮ ਅਧਿਕਾਰ ਨਾਗਰਿਕਤਾ ਕਾਨੂੰਨ ਇਹ ਨਿਸਚਿਤ ਕਰਦਾ ਹੈ ਕਿ ਕੌਣ ਅਮਰੀਕਾ ਵਿੱਚ ਆਪਣੇ ਜਨਮ ਦੇ ਆਧਾਰ ’ਤੇ ਨਾਗਰਿਕਤਾ ਪ੍ਰਾਪਤ ਕਰ ਸਕਦਾ ਹੈ।

Related Articles

Latest Articles