ਮੁੰਬਈ : ਯੂਟਿਲਿਟੀਜ਼ ਅਤੇ ਪਾਵਰ ਸ਼ੇਅਰਾਂ ਵਿੱਚ ਖਰੀਦਦਾਰੀ ਅਤੇ ਆਲਮੀ ਬਾਜ਼ਾਰਾਂ ਵਿੱਚ ਮਜ਼ਬੂਤ ਰੁਝਾਨ ਦੇ ਚਲਦਿਆਂ ਬੁੱਧਵਾਰ ਸੈਂਸੇਕਸ 740.30 ਅੰਕ ਜਾਂ 1.01 ਫੀਸਦੀ ਵਧ ਕੇ 73,730.23 ’ਤੇ ਬੰਦ ਹੋਇਆ। ਆਪਣੀ 10 ਦਿਨਾਂ ਦੀ ਗਿਰਾਵਟ ਦੇ ਰਿਕਾਰਡ ਨੂੰ ਘਟਾਉਂਦੇ ਹੋਏ ਨਿਫਟੀ 254.65 ਅੰਕ ਜਾਂ 1.15 ਫੀਸਦੀ ਦੀ ਤੇਜ਼ੀ ਨਾਲ 22,337.30 ’ਤੇ ਬੰਦ ਹੋਇਆ। ਅਡਾਨੀ ਪੋਰਟਸ, ਟਾਟਾ ਸਟੀਲ, ਪਾਵਰ ਗਰਿੱਡ, ਮਹਿੰਦਰਾ ਐਂਡ ਮਹਿੰਦਰਾ, ਐੱਨ ਟੀ ਪੀ ਸੀ, ਟੈੱਕ ਮਹਿੰਦਰਾ, ਟਾਟਾ ਮੋਟਰਜ਼, ਆਈ ਟੀ ਸੀ, ਨੈਸਲੇ ਇੰਡੀਆ, ਐੱਚ ਸੀ ਐੱਲ ਟੈਕਨਾਲੋਜੀ, ਭਾਰਤੀ ਏਅਰਟੈੱਲ, ਸਟੇਟ ਬੈਂਕ ਆਫ ਇੰਡੀਆ, ਏਸ਼ੀਅਨ ਪੇਂਟਸ ਅਤੇ ਕੋਟਕ ਮਹਿੰਦਰਾ ਬੈਂਕ ਲਾਭ ’ਚ ਰਹੇ। ਬਜਾਜ ਫਾਇਨਾਂਸ, ਇੰਡਸਇੰਡ ਬੈਂਕ, ਐੱਚ ਡੀ ਐੱਫ ਸੀ ਬੈਂਕ ਅਤੇ ਜ਼ੋਮੈਟੋ ਘਾਟੇ ’ਚ ਰਹੇ।


