ਚੀਮਾ ਨੇ ਕਿਹਾ ਕਿ ਦੋ ਸਾਲਾਂ ’ਚ 12581 ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ।ਸੂਬੇ ਵਿੱਚ ‘ਬਦਲਦੇ ਪਿੰਡ ਬਦਲਦਾ ਪੰਜਾਬ’ ਲਾਗੂ ਕੀਤਾ ਜਾਏਗਾ।ਇਸ ਵਿੱਚ 5 ਸਕੀਮਾਂ ਹੋਣਗੀਆਂ।ਇਸ ਵਿੱਚ ਪਿੰਡ ਦੇ ਛੱਪੜਾਂ ਦੀ ਸਫਾਈ, ਸੀਵਰੇਜ ਟ੍ਰੀਟਮੈਂਟ ਲਗਾਉਣਾ, ਖੇਡ ਦੇ ਮੈਦਾਨਾਂ ਦਾ ਨਿਰਮਾਣ ਤੇ ਸਟਰੀਟ ਲਾਈਟਾਂ ਲਗਾਉਣਾ ਸ਼ਾਮਲ ਹੈ।ਇਹ ਕੰਮ ਸਾਲਾਂ ਤੋਂ ਨਹੀਂ ਕੀਤਾ ਗਿਆ।ਇਸ ਲਈ 3500 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।ਪੇਂਡੂ ਸੜਕਾਂ ਨੂੰ ਬਿਹਤਰ ਬਣਾਇਆ ਜਾਵੇਗਾ ਤੇ ਇਸ ਉਪਰ 2,873 ਕਰੋੜ ਰੁਪਏ ਖਰਚ ਕੀਤੇ ਜਾਣਗੇ।




