ਅੰਮਿ੍ਰਤਸਰ : ਬੀ ਐੱਸ ਐੱਫ ਨੇ ਅੰਮਿ੍ਰਤਸਰ ਸੈਕਟਰ ਵਿੱਚ ਸਰਹੱਦ ’ਤੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਡਰੱਗ ਮਨੀ ਸਮੇਤ ਦੋ ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਅਗਾਊਂ ਸੂਚਨਾ ਦੇ ਅਧਾਰ ’ਤੇ ਸਰਹੱਦੀ ਇਲਾਕੇ ਵਿੱਚ ਨਜ਼ਰ ਰੱਖੀ ਜਾ ਰਹੀ ਸੀ। ਇਸ ਦੌਰਾਨ ਜਵਾਨਾਂ ਨੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਸ਼ੱਕੀ ਸਥਿਤੀ ਵਿਚ ਦੇਖਿਆ। ਰੋਕੇ ਜਾਣ ’ਤੇ ਉਨ੍ਹਾਂ ਭੱਜਣ ਦਾ ਯਤਨ ਕੀਤਾ, ਪਰ ਜਵਾਨਾਂ ਨੇ ਕਾਬੂ ਕਰ ਲਿਆ।
ਉਨ੍ਹਾਂ ਕੋਲੋਂ 1 ਲੱਖ 260 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ। ਇਹ ਦੋਵੇਂ ਸਰਹੱਦੀ ਪਿੰਡ ਦਾਉਕੇ ਦੇ ਵਾਸੀ ਹਨ।