ਕਰਿਆਨਾ-ਫਰੋਸ਼ ਦੇ ਕਰਿੰਦਿਆਂ ’ਤੇ ਗੋਲੀ ਚਲਾ ਕੇ ਸਾਢੇ 8 ਲੱਖ ਲੁੱਟੇ

0
35

ਸ੍ਰੀ ਗੋਇੰਦਵਾਲ ਸਾਹਿਬ : ਥਾਣਾ ਵੈਰੋਵਾਲ ਦੇ ਪਿੰਡ ਮੁਗਲਾਣੀ ਨੇੜੇ ਮੋਟਰਸਾਈਕਲ ਸਵਾਰ ਲੁਟੇਰੇ ਕਰਿਆਨਾ-ਫਰੋਸ਼ ਦੇ ਕਰਿੰਦੇ ਦੀ ਲੱਤ ਵਿੱਚ ਗੋਲੀ ਮਾਰ ਕੇ ਸਾਢੇ ਅੱਠ ਲੱਖ ਰੁਪਏ ਲੁੱਟ ਕੇ ਲੈ ਗਏ। ਰਾਮ ਖੁੱਲਰ ਵਾਸੀ ਖਡੂਰ ਸਾਹਿਬ ਨੇ ਦੱਸਿਆ ਕਿ ਉਹ ਖਡੂਰ ਸਾਹਿਬ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹੈ। ਉਸ ਦੇ ਕਰਿੰਦੇ ਅੰਮਿ੍ਰਤ ਅਤੇ ਭਗਵੰਤ ਸਿੰਘ ਭੁਗਤਾਨ ਕਰਨ ਤੇ ਦੁਕਾਨ ਲਈ ਹੋਰ ਸਾਮਾਨ ਲੈਣ ਵਾਸਤੇ ਖਡੂਰ ਸਾਹਿਬ ਤੋਂ ਅੰਮਿ੍ਰਤਸਰ ਜਾ ਰਹੇ ਸੀ। ਜਦੋਂ ਉਹ ਪਿੰਡ ਮੁਗਲਾਣੀ ਕੋਲ ਪੁੱਜੇ ਤਾਂ ਇਨ੍ਹਾਂ ਦਾ ਪਿੱਛਾ ਕਰ ਰਹੇ ਦੋ ਅਣਪਛਾਤਿਆਂ ਨੇ ਛੋਟਾ ਹਾਥੀ ਰੋਕ ਕੇ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ। ਕਰਿੰਦੇ ਵੱਲੋਂ ਵਿਰੋਧ ਕਰਨ ’ਤੇ ਇੱਕ ਲੁਟੇਰੇ ਨੇ ਪਿਸਤੌਲ ਕੱਢ ਕੇ ਭਗਵੰਤ ਸਿੰਘ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ ਤੇ ਸਾਢੇ ਅੱਠ ਲੱਖ ਰੁਪਏ ਦੇ ਕਰੀਬ ਰਕਮ ਲੁੱਟ ਕੇ ਫਰਾਰ ਹੋ ਗਏ। ਰਾਮ ਖੁੱਲਰ ਦੀ ਦੁਕਾਨ ’ਤੇ ਕੁਝ ਮਹੀਨੇ ਪਹਿਲਾਂ ਵੀ ਪਿਸਤੌਲ ਦੀ ਨੋਕ ’ਤੇ ਲੁੱਟ ਹੋ ਚੁੱਕੀ ਹੈ, ਜਿਸ ਸੰਬੰਧੀ ਕਾਰਵਾਈ ਵੀ ਠੰਢੇ ਬਸਤੇ ਵਿੱਚ ਹੈ।