ਰੂਹਾਨੀਅਤ ਦਾ ਪ੍ਰਚਾਰਕ ਪੁੱਠੇ ਕੰਮਾਂ ’ਚ ਗਿ੍ਰਫਤਾਰ

0
29

ਵੈਨਕੂਵਰ : ਓਂਟਾਰੀਓ ਵਿੱਚ ਯੌਰਕ ਪੁਲਸ ਨੇ ਟੋਰਾਂਟੋ ਨੇੜੇ ਪਿਕਰੰਗ ਸ਼ਹਿਰ ’ਚ ਰਹਿੰਦੇ ਧਾਰਮਿਕ ਆਗੂ ਪਰਵੀਨ ਰੰਜਨ (44) ਨੂੰ ਸ਼ਰਧਾਲੂ ਔਰਤਾਂ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਦੇ ਦੋਸ਼ ਹੇਠ ਗਿ੍ਰਫਤਾਰ ਕੀਤਾ ਹੈ। ਰੰਜਨ ਨੇ ਮਾਰਖਮ ਅਤੇ ਪਿਕਰਿੰਗ ’ਚ ਰੂਹਾਨੀਅਤ ਦੇ ਸੰਦੇਸ਼ ਲਈ ਕਈ ਕੈਂਪ ਲਾਏ ਸਨ। ਇਨ੍ਹਾਂ ਕੈਂਪਾਂ ਦੌਰਾਨ ਹੀ ਉਸ ਨੇ ਇੱਕ ਪੀੜਤ ਨਾਲ 6 ਵਾਰ ਜਬਰ-ਜ਼ਨਾਹ ਕੀਤਾ, ਜਿਸ ਦੀ ਸ਼ਿਕਾਇਤ ਪੀੜਤਾ ਨੇ ਜਨਵਰੀ ’ਚ ਪੁਲਸ ਨੂੰ ਕੀਤੀ। ਉਸ ਦੀ ਸ਼ਿਕਾਇਤ ਦੀ ਪੜਤਾਲ ਦੌਰਾਨ ਹੀ ਇੱਕ ਹੋਰ ਪੀੜਤਾ ਨੇ ਵੀ ਮਸ਼ਕੂਕ ਵਿਰੁੱਧ ਅਜਿਹੀ ਸ਼ਿਕਾਇਤ ਦਰਜ ਕਰਵਾ ਦਿੱਤੀ। ਮਾਮਲੇ ਦੀ ਜਾਂਚ ਦੌਰਾਨ ਪੁਲਸ ਨੂੰ ਕਈ ਹੋਰ ਪੀੜਤਾਂ ਦਾ ਪਤਾ ਲੱਗਾ, ਜੋ ਇੱਜ਼ਤ ਖਰਾਬ ਹੋਣ ਦੇ ਡਰੋਂ ਸਾਹਮਣੇ ਨਹੀਂ ਆਈਆਂ। ਮਸ਼ਕੂਕ ਧਾਰਮਿਕ ਨੇਤਾ ਉੱਤੇ ਜ਼ਬਰਦਸਤੀ ਦੇ ਸੱਤ ਦੋਸ਼ ਆਇਦ ਕੀਤੇ ਗਏ ਹਨ। ਪੁਲਸ ਨੂੰ ਵਿਸ਼ਵਾਸ ਹੈ ਕਿ ਉਸ ਦੇ ਕੈਂਪ ਵਿੱਚ ਆਈਆਂ ਹੋਰ ਔਰਤਾਂ ਵੀ ਪੀੜਤ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਪਛਾਣ ਗੁਪਤ ਰੱਖਣ ਦੇ ਭਰੋਸੇ ’ਤੇ ਅਪੀਲ ਕੀਤੀ ਗਈ ਹੈ ਕਿ ਉਹ ਵੀ ਆਪਣੀ ਸ਼ਿਕਾਇਤ ਪੁਲਸ ਤੱਕ ਪੁੱਜਦੀ ਕਰਨ।
ਤਿੰਨ ਕਿੱਲੋ ਹੈਰੋਇਨ ਤੇ ਦੋ ਪਿਸਟਲ ਸਣੇ ਗਿ੍ਰਫ਼ਤਾਰ
ਭਿੱਖੀਵਿੰਡ/ਖਾਲੜਾ (ਲਖਵਿੰਦਰ ਸਿੰਘ ਗੋਲਣ/ਰਣਬੀਰ ਸਿੰਘ ਗੋਲਣ)-ਪਾਕਿਸਤਾਨ ਤੋਂ ਡਰੋਨ ਰਾਹੀਂ ਅਸਲਾ ਤੇ ਨਸ਼ਾ ਮੰਗਵਾਉਣ ਵਾਲੇ ਜੋਬਨਜੀਤ ਸਿੰਘ ਨੂੰ ਸਪੈਸ਼ਲ ਟਾਸਕ ਫੋਰਸ ਮੁਹਾਲੀ ਦੀ ਟੀਮ ਨੇ ਮੰਗਲਵਾਰ ਤਰਨ ਤਰਨ ਵਿਖੇ ਗਿ੍ਰਫਤਾਰ ਕਰ ਲਿਆ। ਉਸ ਦੇ ਘਰੋਂ ਤਿੰਨ ਕਿੱਲੋ ਹੈਰੋਇਨ, 32 ਬੋਰ ਦੇ ਦੋ ਪਿਸਟਲ ਤੇ 25 ਕਾਰਤੂਸ ਬਰਾਮਦ ਕੀਤੇ ਗਏ।