ਨਵੀਂ ਦਿੱਲੀ : ਮੁਸਤਫਾਬਾਦ ਖੇਤਰ ਵਿੱਚ ਸਨਿੱਚਰਵਾਰ ਤੜਕਸਾਰ ਚਾਰ ਮੰਜ਼ਲਾ ਇਮਾਰਤ ਡਿੱਗਣ ਨਾਲ 11 ਲੋਕਾਂ ਦੀ ਮੌਤ ਹੋ ਗਈ, ਜਦਕਿ 11 ਲੋਕਾਂ ਨੂੰ ਬਚਾ ਲਿਆ ਗਿਆ ਹੈ। ਮਰਨ ਵਾਲਿਆਂ ਵਿੱਚ ਇਮਾਰਤ ਦਾ ਮਾਲਕ 60 ਸਾਲਾ ਤਹਿਸੀਨ ਵੀ ਹੈ। ਇੱਕ ਪਰਵਾਰ ਦੇ 8 ਜੀਅ ਮਾਰੇ ਗਏ ਹਨ। ਮਰਨ ਵਾਲਿਆਂ ’ਚ ਤਿੰਨ ਔਰਤਾਂ ਤੇ ਚਾਰ ਬੱਚੇ ਸ਼ਾਮਲ ਹਨ। ਸੀਵਰੇਜ ਦੇ ਪਾਣੀ ਨਾਲ ਆਏ ਸਲ੍ਹਾਬੇ ਕਾਰਨ ਇਮਾਰਤ ਡਿੱਗੀ।




