ਸਰਹੱਦ ਟੱਪ ਜਾਣ ’ਤੇ ਭਾਰਤੀ ਜਵਾਨ ਨੂੰ ਫੜ ਲਿਆ

0
97

ਫਿਰੋਜ਼ਪੁਰ : ਬੀ ਐੱਸ ਐੱਫ ਦੇ ਜਵਾਨ ਨੂੰ ਪਾਕਿਸਤਾਨ ਰੇਂਜਰਾਂ ਨੇ ਉਦੋਂ ਹਿਰਾਸਤ ਵਿੱਚ ਲੈ ਲਿਆ, ਜਦੋਂ ਉਹ ਗਲਤੀ ਨਾਲ ਪੰਜਾਬ ਸਰਹੱਦ ਪਾਰ ਕਰ ਕੇ ਦੂਜੇ ਪਾਸੇ ਚਲਾ ਗਿਆ। ਉਸ ਦੀ ਰਿਹਾਈ ਲਈ ਗੱਲਬਾਤ ਚੱਲ ਰਹੀ ਸੀ। 182ਵੀਂ ਬਟਾਲੀਅਨ ਦੇ ਕਾਂਸਟੇਬਲ ਪੀ ਕੇ ਸਿੰਘ ਨੂੰ ਬੁੱਧਵਾਰ ਫਿਰੋਜ਼ਪੁਰ ਸਰਹੱਦ ਪਾਰ ਕਰਨ ’ਤੇ ਪਾਕਿਸਤਾਨ ਰੇਂਜਰਾਂ ਨੇ ਫੜ ਲਿਆ। ਜਵਾਨ ਵਰਦੀ ਵਿੱਚ ਸੀ ਅਤੇ ਉਸ ਕੋਲ ਆਪਣੀ ਸਰਵਿਸ ਰਾਈਫਲ ਸੀ। ਉਸ ਵੇਲੇ ਉਹ ਕਿਸਾਨਾਂ ਦੇ ਨਾਲ ਸੀ ਤੇ ਜਦੋਂ ਛਾਂ ਵਿੱਚ ਆਰਾਮ ਕਰਨ ਲਈ ਅੱਗੇ ਵਧਿਆ ਤਾਂ ਰੇਂਜਰਾਂ ਨੇ ਉਸ ਨੂੰ ਫੜ ਲਿਆ। ਅਕਸਰ ਦੋਵਾਂ ਪਾਸਿਆਂ ਦੇ ਜਵਾਨਾਂ ਵਿਚਕਾਰ ਪਹਿਲਾਂ ਵੀ ਅਜਿਹਾ ਵਾਪਰ ਜਾਂਦਾ ਰਿਹਾ ਹੈ। ਇਹ ਘਟਨਾ ਪਹਿਲਗਾਮ ਅੱਤਵਾਦੀ ਹਮਲੇ ਦੇ ਪਿਛੋਕੜ ਵਿੱਚ ਵਾਪਰੀ ਹੈ।
ਊਧਮਪੁਰ ’ਚ ਮੁਕਾਬਲੇ ਦੌਰਾਨ ਜਵਾਨ ਸ਼ਹੀਦ
ਜੰਮੂ : ਊਧਮਪੁਰ ਜ਼ਿਲ੍ਹੇ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਕਾਰ ਹੋਏ ਮੁਕਾਬਲੇ ’ਚ ਫੌਜ ਦਾ ਜਵਾਨ ਸ਼ਹੀਦ ਹੋ ਗਿਆ। ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ’ਤੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਵਿੱਢੀ ਗਈ ਸੀ ਤੇ ਇਸ ਦੌਰਾਨ ਡੂਡੂ-ਬਸੰਤਗੜ੍ਹ ਖੇਤਰ ਵਿੱਚ ਗੋਲੀਬਾਰੀ ਸ਼ੁਰੂ ਹੋ ਗਈ। ਇੱਕ ਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਡਾਕਟਰੀ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਮੌਤ ਹੋ ਗਈ।