ਧੂੰਏਂ ਨਾਲ 5 ਮਜ਼ਦੂਰਾਂ ਦੀ ਮੌਤ

0
79

ਬਹਿਰਾਈਚ (ਯੂ ਪੀ) : ਸ਼ੁੱਕਰਵਾਰ ਇੱਥੇ ਇੱਕ ਚੌਲ ਮਿੱਲ ਵਿੱਚ ਖਰਾਬ ਹੋਈ ਡਰਾਇਅਰ ਮਸ਼ੀਨ ਤੋਂ ਨਿਕਲੇ ਧੂੰਏਂ ਕਰ ਕੇ ਸਾਹ ਘੁਟਣ ਕਾਰਨ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ। ਬੇਹੋਸ਼ ਹੋਏ ਤਿੰਨ ਹੋਰ ਮਜ਼ਦੂਰਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਜ਼ਿਲ੍ਹਾ ਮੈਜਿਸਟਰੇਟ ਮੋਨਿਕਾ ਰਾਣੀ ਨੇ ਕਿਹਾ, ‘ਮਜ਼ਦੂਰ ਝੋਨਾ ਸੁਕਾਉਣ ਦਾ ਕੰਮ ਕਰ ਰਹੇ ਸਨ, ਜਦੋਂ ਮਸ਼ੀਨ ਵਿੱਚੋਂ ਧੂੰਆਂ ਨਿਕਲਿਆ, ਜਿਸ ਕਾਰਨ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ।’
ਜ਼ਹਿਰਬਾਦ ਨਾਲ 51 ਬਿਮਾਰ
ਕੋਰਬਾ : ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਦੇ ਪਹਾੜੀਪਾਰਾ ਪਿੰਡ ਵਿੱਚ ਵੀਰਵਾਰ ਰਾਤ ਵਿਆਹ ਦੇ ਖਾਣੇ ਤੋਂ ਬਾਅਦ 37 ਬੱਚਿਆਂ ਸਮੇਤ 51 ਲੋਕ ਬਿਮਾਰ ਹੋ ਗਏ। ਕੋਰਬਾ ਦੇ ਮੈਡੀਕਲ ਕਾਲਜ/ ਹਸਪਤਾਲ ਵਿੱਚ ਉਨ੍ਹਾਂ ਦੀ ਹਾਲਤ ਸਹੀ ਦੱਸੀ ਗਈ।
ਕਸਤੂਰੀਰੰਗਨ ਨਹੀਂ ਰਹੇ
ਨਵੀਂ ਦਿੱਲੀ : ਇਸਰੋ ਦੇ ਸਾਬਕਾ ਮੁਖੀ ਕੇ. ਕਸਤੂਰੀਰੰਗਨ (84) ਦਾ ਸ਼ੁੱਕਰਵਾਰ ਸਵੇਰੇ ਬੇਂਗਲੁਰੂ ਵਿੱਚ ਦੇਹਾਂਤ ਹੋ ਗਿਆ। ਉਹ ਕਾਫੀ ਸਮੇਂ ਤੋਂ ਬਿਮਾਰ ਸਨ। ਨਵੀਂ ਕੌਮੀ ਸਿੱਖਿਆ ਨੀਤੀ (ਐੱਨ ਈ ਪੀ) ਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਰਹੇ ਕਸਤੂਰੀਰੰਗਨ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਚਾਂਸਲਰ ਅਤੇ ਕਰਨਾਟਕ ਗਿਆਨ ਕਮਿਸ਼ਨ ਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾਈ ਸੀ। ਉਨ੍ਹਾ ਰਾਜ ਸਭਾ (2003-09) ਦੇ ਮੈਂਬਰ ਅਤੇ ਭਾਰਤ ਦੇ ਤਤਕਾਲੀ ਯੋਜਨਾ ਕਮਿਸ਼ਨ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਈ। ਕਸਤੂਰੀਰੰਗਨ ਅਪਰੈਲ 2004 ਤੋਂ 2009 ਤੱਕ ਨੈਸ਼ਨਲ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਬੇਂਗਲੁਰੂ ਦੇ ਡਾਇਰੈਕਟਰ ਵੀ ਰਹੇ। ਉਨ੍ਹਾ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ), ਪੁਲਾੜ ਕਮਿਸ਼ਨ ਦੇ ਚੇਅਰਮੈਨ ਅਤੇ ਭਾਰਤ ਸਰਕਾਰ ਦੇ ਸਕੱਤਰ ਵਜੋਂ ਨੌਂ ਸਾਲਾਂ ਤੋਂ ਵੱਧ ਸਮੇਂ ਤੱਕ ਭਾਰਤੀ ਪੁਲਾੜ ਪ੍ਰੋਗਰਾਮ ਨੂੰ ਸ਼ਾਨਦਾਰ ਢੰਗ ਨਾਲ ਚਲਾਇਆ।