ਬੀਜਾਪੁਰ : ਤਿਲੰਗਾਨਾ ਦੀ ਸਰਹੱਦ ਨਾਲ ਲੱਗਦੇ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਜੰਗਲਾਂ ਵਿੱਚ ਬੁੱਧਵਾਰ ਸੁਰੱਖਿਆ ਬਲਾਂ ਨੇ 15 ਨਕਸਲੀ ਮਾਰ ਦਿੱਤੇ। ਇਹ ਕਾਰਵਾਈ ਕਰੇਗੁਟਾ ਪਹਾੜੀਆਂ ਦੇ ਜੰਗਲ ਵਿੱਚ ਕੀਤੀ ਗਈ।
ਕਰਤਾਰ ਚੀਮਾ ਦੇ ਪਿਤਾ ਦੀ ਹਾਦਸੇ ’ਚ ਮੌਤ
ਸੁਨਾਮ/ ਊਧਮ ਸਿੰਘ ਵਾਲਾ : ਸੁਨਾਮ-ਪਟਿਆਲਾ ਸੜਕ ’ਤੇ ਗੁਰਦੁਆਰਾ ਮੋਰਾਂਵਾਲੀ ਸਾਹਮਣੇ ਮੰਗਲਵਾਰ ਸ਼ਾਮ ਸੜਕ ਹਾਦਸੇ ’ਚ ਸੁਨਾਮ ਦੇ ਨਾਮਵਰ ਅਦਾਕਾਰ ਕਰਤਾਰ ਚੀਮਾ ਦੇ ਪਿਤਾ ਜਸਵਿੰਦਰ ਸਿੰਘ (70) ਦੀ ਮੌਤ ਹੋ ਗਈ। ਉਹ ਮੋਟਰਸਾਈਕਲ ’ਤੇ ਆਪਣੇ ਘਰ ਤੋਂ ਡੇਅਰੀ ’ਚ ਦੁੱਧ ਪਾਉਣ ਲਈ ਨਿਕਲੇ ਸਨ। ਪਟਿਆਲਾ ਵੱਲੋਂ ਆ ਰਹੀ ਕਾਰ ਨੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਸਹਾਇਕ ਥਾਣੇਦਾਰ ਗੁਰਮੇਲ ਸਿੰਘ ਭੁੱਲਰ ਨੇ ਕਿਹਾ ਕਿ ਕਾਰ ਕਬਜ਼ੇ ਵਿੱਚ ਲੈ ਕੇ ਚਾਲਕ ਹਰਪ੍ਰੀਤ ਸਿੰਘ ਵਾਸੀ ਲੱਡਾ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।


