ਟੈਰੀਟੋਰੀਅਲ ਆਰਮੀ ਨੂੰ ਲਾਮਬੰਦ ਕਰਨ ਦਾ ਫੈਸਲਾ

0
12

ਨਵੀਂ ਦਿੱਲੀ : ਰੱਖਿਆ ਮੰਤਰਾਲੇ ਨੇ ਥਲ ਸੈਨਾ ਮੁਖੀ ਨੂੰ ਟੈਰੀਟੋਰੀਅਲ ਆਰਮੀ (ਟੀ ਏ) ਨੂੰ ਇਕੱਤਰ ਕਰਨ ਦਾ ਅਖਤਿਆਰ ਦਿੱਤਾ ਹੈ। ਟੈਰੀਟੋਰੀਅਲ ਆਰਮੀ ਨਿਯਮ 1948 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਰੱਖਿਆ ਮੰਤਰਾਲੇ ਨੇ ਸੈਨਾ ਮੁਖੀ ਨੂੰ ਇਸ ਸੰਬੰਧੀ ਸ਼ਕਤੀਆਂ ਦੀ ਵਰਤੋਂ ਕਰਨ ਦਾ ਅਧਿਕਾਰ ਦਿੱਤਾ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸੈਨਾ ਮੁਖੀ ਟੈਰੀਟੋਰੀਅਲ ਆਰਮੀ ਦੇ ਹਰੇਕ ਅਧਿਕਾਰੀ ਅਤੇ ਹਰੇਕ ਨਾਮਜ਼ਦ ਵਿਅਕਤੀ ਨੂੰ ਜ਼ਰੂਰੀ ਮਦਦ ਤੇ ਸੁਰੱਖਿਆ ਪ੍ਰਦਾਨ ਕਰਨ ਲਈ ਬੁਲਾ ਸਕਦੇ ਹਨ ਜਾਂ ਨਿਯਮਤ ਸੈਨਾ ਦਾ ਸਮਰਥਨ ਕਰਨ ਜਾਂ ਇਸ ਦੀ ਤਾਕਤ ਵਿੱਚ ਇਜ਼ਾਫਾ ਕਰਨ ਦੇ ਉਦੇਸ਼ ਲਈ ਸੱਦ ਸਕਦੇ ਹਨ।ਗੌਰਤਲਬ ਹੈ ਕਿ ਟੈਰੀਟੋਰੀਅਲ ਆਰਮੀ ਇੱਕ ਰਿਜ਼ਰਵ ਫੋਰਸ ਵਾਂਗ ਹੈ। ਟੀ ਏ ਵਿੱਚ ਭਰਤੀ ਹੋਏ ਲੋਕ ਫੌਜਾਂ ਤੋਂ ਬਾਹਰ ਨਿਯਮਤ ਨੌਕਰੀਆਂ ਕਰ ਸਕਦੇ ਹਨ ਅਤੇ ਜ਼ਰੂਰੀ ਸਥਿਤੀ ਵਿੱਚ ਫੌਜੀ ਸੇਵਾ ਲਈ ਬੁਲਾਏ ਜਾ ਸਕਦੇ ਹਨ।